Omicron ਵੇਰੀਐਂਟ: ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੀ ਖੋਜ ਦੇ ਕੁਝ ਹੀ ਦਿਨਾਂ 'ਚ ਓਮੀਕ੍ਰੋਨ ਵੇਰੀਐਂਟ 77 ਤੋਂ ਵੱਧ ਦੇਸ਼ਾਂ 'ਚ ਫੈਲ ਗਿਆ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਇਹ ਦੂਜੇ ਦੇਸ਼ਾਂ 'ਚ ਵੀ ਹੋ ਸਕਦਾ ਹੈ ਪਰ ਕਈ ਦੇਸ਼ਾਂ 'ਚ ਇਹ ਅਜੇ ਤਕ ਪਕੜ 'ਚ ਨਹੀਂ ਆਇਆ ਹੈ।
ਦੱਸ ਦੇਈਏ ਕਿ ਇਹ ਵੇਰੀਐਂਟ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ 'ਚ ਪਾਇਆ ਗਿਆ ਹੈ। ਇਸ ਵੇਰੀਐਂਟ ਦੀ ਖੋਜ ਤੋਂ ਬਾਅਦ ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਵੇਰੀਐਂਟ ਬਹੁਤ ਜ਼ਿਆਦਾ ਫ਼ੈਲਦਾ ਹੈ ਪਰ ਅਜੇ ਤਕ ਮਾਹਰ ਇਸ ਬਾਰੇ ਜ਼ਿਆਦਾ ਨਹੀਂ ਦੱਸ ਸਕੇ ਹਨ ਕਿ ਇਹ ਕਿੰਨਾ ਖ਼ਤਰਨਕ ਹੈ ਪਰ ਇਸ ਦੌਰਾਨ ਹਾਂਗਕਾਂਗ ਯੂਨੀਵਰਸਿਟੀ ਨੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ 'ਤੇ ਅਧਿਐਨ ਕੀਤਾ ਹੈ। ਇਸ ਖੋਜ 'ਚ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। ਇਹ ਖੋਜ ਡਰਾਉਣ ਦੇ ਨਾਲ-ਨਾਲ ਕੁਝ ਰਾਹਤ ਵੀ ਦਿੰਦੀ ਹੈ।
ਹਾਂਗਕਾਂਗ ਯੂਨੀਵਰਸਿਟੀ 'ਚ ਕੀਤੀ ਗਈ ਰਿਸਰਚ 'ਚ ਪਤਾ ਲੱਗਿਆ ਹੈ ਕਿ ਇਹ ਵੇਰੀਐਂਟ ਕੋਰੋਨਾ ਦੇ ਡੈਲਟਾ ਵੇਰੀਐਂਟ ਨਾਲੋਂ 70 ਗੁਣਾ ਤੇਜ਼ੀ ਨਾਲ ਫ਼ੈਲਦਾ ਹੈ। ਪਰ ਇਹ ਫੇਫੜਿਆਂ ਨੂੰ ਓਨਾ ਨੁਕਸਾਨ ਨਹੀਂ ਪਹੁੰਚਾਉਂਦਾ, ਜਿੰਨਾ ਡੈਲਟਾ ਵੇਰੀਐਂਟ ਕਰਦਾ ਹੈ।
ਹਾਂਗਕਾਂਗ ਦੀ ਇਸ ਖੋਜ 'ਚ ਡਾਕਟਰਾਂ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ। ਇਸ ਖੋਜ 'ਚ ਇਹ ਪਾਇਆ ਗਿਆ ਹੈ ਕਿ ਇਸ ਵੇਰੀਐਂਟ ਨਾਲ ਸੰਕਰਮਿਤ ਵਿਅਕਤੀ 'ਚ ਹਲਕੇ ਲੱਛਣ ਦੇਖੇ ਜਾਂਦੇ ਹਨ। ਪਰ ਇਸ ਦੇ ਨਾਲ ਇਹ 70 ਗੁਣਾ ਜ਼ਿਆਦਾ ਛੂਤਕਾਰੀ ਵੀ ਹੈ। ਇਹ ਫੇਫੜਿਆਂ ਨੂੰ 10 ਗੁਣਾ ਘੱਟ ਪ੍ਰਭਾਵਿਤ ਕਰਦਾ ਹੈ। ਇਸ ਨਾਲ ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਇਸ ਤਰੀਕੇ ਨਾਲ ਕਰੋ ਆਪਣੀ ਰੱਖਿਆ :
ਜੇਕਰ ਤੁਸੀਂ ਵੈਕਸੀਨ ਲੈਣ ਦੇ ਯੋਗ ਹੋ ਤਾਂ ਜਿੰਨੀ ਜਲਦੀ ਹੋ ਸਕੇ ਟੀਕਾ ਲਗਵਾਓ।
ਆਪਣੇ ਆਪ ਨੂੰ ਭੀੜ ਵਾਲੀਆਂ ਥਾਵਾਂ ਤੋਂ ਦੂਰ ਰੱਖੋ।
ਜੇਕਰ ਬਾਹਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਮਾਸਕ ਪਾ ਕੇ ਹੀ ਬਾਹਰ ਨਿਕਲੋ।
ਜੇਕਰ ਤੁਸੀਂ ਲਾਗ ਦੇ ਲੱਛਣ ਦੇਖਦੇ ਹੋ ਤਾਂ ਕਰੋਨਾ ਟੈਸਟ ਕਰਵਾਓ।
ਜੇਕਰ ਤੁਹਾਨੂੰ ਲਾਗ ਬਾਰੇ ਪਤਾ ਲੱਗਾ ਹੈ ਤਾਂ ਆਪਣੇ ਆਪ ਨੂੰ ਦੂਜੇ ਲੋਕਾਂ ਤੋਂ ਵੱਖ ਰੱਖੋ।
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904