Bill Gates: Microsoft ਸਰਫੇਸ ਡੂਓ ਦੀ ਬਜਾਏ ਟੈੱਕ ਦਿੱਗਜ਼ ਦੇ ਸੰਸਥਾਪਕ ਬਿੱਲ ਗੇਟਸ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਡੇਲੀ ਸਮਾਰਟਫ਼ੋਨ ਵਜੋਂ ਸੈਮਸੰਗ ਗਲੈਕਸੀ ਜ਼ੈਡ ਫੋਲਡ-3 ਦੀ ਵਰਤੋਂ ਕਰਦੇ ਹਨ। ਇਸ ਹਫ਼ਤੇ ਰੇਡਿਟ ਏਐਮਏ ਦੌਰਾਨ ਗੇਟਸ ਨੇ ਆਖਰਕਾਰ ਪੁਸ਼ਟੀ ਕੀਤੀ ਕਿ ਉਹ ਕਿਹੜਾ ਸਮਾਰਟਫ਼ੋਨ ਵਰਤਦੇ ਹਨ।



ਰਿਪੋਰਟ ਮੁਤਾਬਕ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੇਟਸ ਐਂਡ੍ਰਾਇਡ ਡਿਵਾਈਸ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਐਂਡ੍ਰਾਇਡ ਡਿਵਾਈਸ ਦੀ ਵਰਤੋਂ ਕਰਦੇ ਹਨ। ਗੇਟਸ ਨੇ ਸਮਝਾਇਆ ਕਿ ਫੋਲਡ ਦੇ ਡਿਸਪਲੇ ਦੇ ਆਕਾਰ ਦਾ ਮਤਲਬ ਹੈ ਕਿ ਉਹ ਇਸ ਨੂੰ "ਪੋਰਟੇਬਲ ਪੀਸੀ" ਵਜੋਂ ਵਰਤ ਸਕਦੇ ਹਨ ਤੇ ਹੋਰ ਕੁਝ ਨਹੀਂ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਉਹ ਸੈਮਸੰਗ ਫ਼ੋਨਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ, ਕਿਉਂਕਿ ਮਾਈਕ੍ਰੋਸਾਫ਼ਟ ਦੇ ਨਾਲ ਸੈਮਸੰਗ ਦੀ ਮਜ਼ਬੂਤ ਭਾਈਵਾਲੀ ਕੰਪਨੀ ਦੇ ਵੱਖ-ਵੱਖ ਡਿਵਾਈਸਾਂ ਨੂੰ ਵਿੰਡੋਜ਼ ਨਾਲ ਚੰਗੀ ਤਰ੍ਹਾਂ ਜੋੜਨ ਦੀ ਸਹੂਲਤ ਦਿੰਦੀ ਹੈ। ਪਹਿਲਾਂ, ਗੇਟਸ ਇਸ ਬਾਰੇ ਗੱਲ ਕਰਨ 'ਚ ਖੁਸ਼ ਸਨ ਕਿ ਉਹ ਐਪਲ ਦੇ ਆਈਫ਼ੋਨ 'ਤੇ ਐਂਡਰੌਇਡ ਫ਼ੋਨ ਦੀ ਵਰਤੋਂ ਕਿਵੇਂ ਕਰਦੇ ਹਨ, ਪਰ ਇਹ ਪਹਿਲੀ ਵਾਰ ਹੈ ਕਿ ਉਹ ਸਟੀਕ ਮਾਡਲ ਬਾਰੇ ਸਪੈਸੀਫਿਕ ਹਨ, ਜਿਸ ਨੂੰ ਉਹ ਚਲਾਉਣਾ ਪਸੰਦ ਕਰਦੇ ਹਨ।

2021 'ਚ ਕਲੱਬਹਾਊਸ 'ਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਐਂਡਰੌਇਡ ਨਿਰਮਾਤਾ ਮਾਈਕਰੋਸਾਫ਼ਟ ਸਾਫ਼ਟਵੇਅਰ ਨੂੰ ਪ੍ਰੀ-ਇੰਸਟਾਲ ਕਰਦੇ ਹਨ, ਨਾਲ ਹੀ ਉਹ Android, iOS ਨਾਲੋਂ ਵਧੇਰੇ ਲਚਕਦਾਰ ਹੈ ਤੇ ਉਹ 'ਹਰ ਚੀਜ਼ 'ਤੇ ਨਜ਼ਰ ਰੱਖਣਾ' ਚਾਹੁੰਦਾ ਹੈ। ਭਾਰਤ 'ਚ Galaxy Z Fold3 5G ਦੇ ਦੋ ਵੇਰੀਐਂਟ ਸੇਲ ਲਈ ਮੌਜੂਦ ਹਨ। ਇਕ ਵੇਰੀਐਂਟ 'ਚ 12 ਜੀਬੀ ਰੈਮ ਦੇ ਨਾਲ 256 ਜੀਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਦੀ ਕੀਮਤ 1,49,999 ਰੁਪਏ ਹੈ। ਦੂਜੇ ਪਾਸੇ ਦੂਜੇ ਵੇਰੀਐਂਟ 'ਚ 12 ਜੀਬੀ ਰੈਮ ਦੇ ਨਾਲ 512 ਜੀਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਦੀ ਕੀਮਤ 1,57,999 ਰੁਪਏ ਹੈ।