Afghanistan Crisis: 26 ਅਗਸਤ ਨੂੰ ਕਾਬੁਲ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ 13 ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਐਤਵਾਰ ਨੂੰ ਅਮਰੀਕਾ ਪਹੁੰਚੀਆਂ। ਰਾਸ਼ਟਰਪਤੀ ਜੋਅ ਬਾਇਡਨ ਇਨ੍ਹਾਂ ਨੂੰ ਰਿਸੀਵ ਕਰਨ ਲਈ ਖੁਦ ਹਵਾਈ ਅੱਡੇ 'ਤੇ ਪਹੁੰਚੇ। ਇਸ ਤੋਂ ਪਹਿਲਾਂ ਐਤਵਾਰ ਨੂੰ ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ। ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀਆਂ ਦੇਹਾਂ ਨੂੰ ਅਫਗਾਨਿਸਤਾਨ ਤੋਂ ਅਮਰੀਕਾ ਲਿਆਂਦਾ ਗਿਆ ਸੀ।


ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਦੇ ਨੇੜੇ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀਆਂ ਲਾਸ਼ਾਂ ਨੂੰ ਡੋਵਰ ਏਅਰ ਫੋਰਸ ਬੇਸ ਵਿੱਚ ਲਿਆਂਦਾ ਗਿਆ ਅਤੇ ਇਸ ਦੌਰਾਨ ਬਾਇਡਨ ਅਤੇ ਉਸਦੀ ਪਤਨੀ ਜਿਲ ਬਾਇਡਨ ਇੱਕ ਫੌਜੀ ਸਮਾਗਮ ਵਿੱਚ ਸ਼ਾਮਲ ਹੋਏ।


ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਉਮਰ 20 ਤੋਂ 31 ਸਾਲ ਦੇ ਵਿਚਕਾਰ ਸੀ। ਮਾਰੇ ਗਏ ਅਮਰੀਕੀ ਸੈਨਿਕਾਂ ਵਿੱਚ ਵਯੋਮਿੰਗ ਦੀ ਇੱਕ 20 ਸਾਲਾ ਮਰੀਨ ਵੀ ਸ਼ਾਮਲ ਹੈ ਜਿਸਦੀ ਪਤਨੀ ਲਗਪਗ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇੱਕ 22 ਸਾਲਾ ਨੇਵੀ ਕਾਰਪਸਮੈਨ ਵੀ ਸ਼ਾਮਲ ਹੈ, ਜਿਸ ਨੇ ਆਪਣੀ ਮਾਂ ਨਾਲ ਆਖਰੀ ਗੱਲਬਾਤ ਵਿੱਚ ਭਰੋਸਾ ਦਿੱਤਾ ਸੀ ਕਿ ਉਹ ਸੁਰੱਖਿਅਤ ਰਹੇਗਾ। ਹਮਲੇ ਵਿੱਚ ਮਾਰੇ ਗਏ ਪੰਜ ਅਮਰੀਕੀ ਸੈਨਿਕਾਂ ਦੀ ਉਮਰ ਸਿਰਫ 20 ਸਾਲ ਸੀ।


ਬਾਇਡਨ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਅਸੀਂ ਜਿਨ੍ਹਾਂ 13 ਸੈਨਿਕਾਂ ਨੂੰ ਗੁਆਇਆ ਉਹ ਹੀਰੋ ਸੀ ਜਿਨ੍ਹਾਂ ਨੇ ਸਾਡੇ ਉੱਚਤਮ ਅਮਰੀਕੀ ਆਦਰਸ਼ਾਂ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਬਹਾਦਰੀ ਅਤੇ ਨਿਰਸਵਾਰਥਤਾ ਨੇ ਹੁਣ ਤੱਕ 1,17,000 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।” ਮਾਰੇ ਗਏ ਅਮਰੀਕੀ ਸੈਨਿਕਾਂ ਦੇ ਪਰਿਵਾਰ ਵੀ ਆਮ ਤੌਰ ‘ਤੇ ਅਜਿਹੇ ਮੌਕਿਆਂ ‘ਤੇ ਡੋਵਰ ਵਿੱਚ ਮੌਜੂਦ ਹੁੰਦੇ ਹਨ। ਬਾਇਡਨ ਨੇ ਰਾਸ਼ਟਰਪਤੀ ਵਜੋਂ ਪਹਿਲੀ ਵਾਰ ਅਜਿਹੇ ਸਮਾਗਮ ਵਿੱਚ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: Tokyo Paralympics: ਕਾਂਸੀ ਤਗਮੇ ਲਈ ਅਜੇ ਵਿਨੋਦ ਕੁਮਾਰ ਨੂੰ ਕਰਨੀ ਪਵੇਗੀ ਉਡੀਕ, ਇਸ ਕਾਰਨ ਰੋਕਿਆ ਗਿਆ ਨਤੀਜਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904