ਫਲੋਰਿਡਾ: ਸਥਾਨਕ ਜੈਕਸਨਵਿਲੇ ਨੇਵਲ ਏਅਰ ਸਟੇਸ਼ਨ 'ਤੇ ਬੋਇੰਗ 737 ਜਹਾਜ਼ ਰਨਵੇਅ ਤੋਂ ਫਿਸਲ ਕੇ ਸੇਂਟ ਜਾਨ ਨਦੀ ਵਿੱਚ ਜਾ ਡਿੱਗਾ। ਜਹਾਜ਼ ਵਿੱਚ 136 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਇਹ ਹਾਦਸਾ ਸ਼ੱਕਰਵਾਰ ਦੇਰ ਰਾਤ ਲੈਂਡਿੰਗ ਦੌਰਾਨ ਵਾਪਰਿਆ।



ਇਹ ਉਡਾਣ ਕਿਊਬਾ ਤੋਂ ਜੈਕਸਨਵਿਲੇ ਪਹੁੰਚੀ ਸੀ। ਏਜੰਸੀ ਨੇ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।