ਪਿਸ਼ਾਵਰ: ਪਾਕਿਸਤਾਨ ਚੋਣ ਰੈਲੀ 'ਚ ਬੰਬ ਬਲਾਸਟ ਦੀ ਖ਼ਬਰ ਹੈ। ਇਸ ਹਮਲੇ 'ਚ 4 ਲੋਕ ਮਾਰੇ ਗਏ ਜਦਕਿ 15 ਦੇ ਕਰੀਬ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਇਹ ਬਲਾਸਟ ਉੱਤਰ-ਪੂਰਬੀ ਪਾਕਿਸਤਾਨ 'ਚ ਚੋਣ ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਪਾਕਿਸਤਾਨ ਪੁਲਿਸ ਮੁਤਾਬਕ ਰੈਲੀ ਵਾਲੀ ਜਗ੍ਹਾ ਤੋਂ 40 ਮੀਟਰ ਦੂਰੀ 'ਤੇ ਬੰਬ ਬਲਾਸਟ ਕੀਤਾ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿੰਨ੍ਹਾਂ 'ਚੋਂ 5 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ 'ਚ ਚੋਣਾਂ ਤੋਂ ਪਹਿਲਾਂ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਕੀਤੇ ਗਏ ਹਮਲੇ 'ਚ 20 ਲੋਕ ਮਾਰੇ ਗਏ ਸਨ। ਪਾਕਿਸਤਾਨ 'ਚ ਆਮ ਚੋਣਾਂ 25 ਜੁਲਾਈ ਨੂੰ ਹੋਣ ਜਾ ਰਹੀਆਂ ਹਨ।