ਬੰਬ ਤੂਫ਼ਾਨ ਨੇ ਲਈ 22 ਅਮਰੀਕੀਆਂ ਦੀ ਜਾਨ
ਏਬੀਪੀ ਸਾਂਝਾ | 09 Jan 2018 02:02 PM (IST)
ਨਵੀਂ ਦਿੱਲੀ: ਅਮਰੀਕਾ ਲਈ ਨਵਾਂ ਸਾਲ ਕਾਫੀ ਮੁਸ਼ਕਲਾਂ ਲੈ ਕੇ ਆਇਆ ਹੈ। ਚਾਰ ਜਨਵਰੀ ਤੋਂ ਬਾਅਦ ਆਏ ਬੰਬ ਤੂਫ਼ਾਨ ਤੋਂ ਬਾਅਦ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ ਵਿੱਚ ਠੰਢ ਪੁਰਾਣੇ ਰਿਕਾਰਡ ਤੋੜ ਰਹੀ ਹੈ। ਤਾਪਮਾਨ -40 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਹੈ। ਠੰਢ ਕਾਰਨ ਅਮਰੀਕਾ ਵਿੱਚ 22 ਮੌਤਾਂ ਹੋ ਚੁੱਕੀਆਂ ਹਨ। ਉੱਤਰੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਠੰਢ ਕਾਰਨ ਜ਼ਿੰਦਗੀ ਠੱਪ ਹੋ ਗਈ ਹੈ। ਝਰਨੇ, ਝੀਲਾਂ, ਨਦੀਆਂ, ਤਲਾਬ ਤੇ ਪਾਣੀ ਦੇ ਸੋਮਿਆਂ 'ਤੇ ਬਰਫ ਦੀ ਮੋਟੀ ਪਰਤ ਜੰਮ ਗਈ ਹੈ। ਅਜਿਹਾ ਹੀ ਨਜ਼ਾਰਾ ਨਿਊਯਾਰਕ ਦੇ ਪੂਰਬੀ ਹਿੱਸੇ ਵਿੱਚ ਵਹਿਣ ਵਾਲੀ ਹਡਸਨ ਨਦੀ ਦਾ ਹੈ। ਤੂਫਾਨ ਤੋਂ ਬਾਅਦ ਨਦੀ ਜੰਮ ਗਈ ਹੈ। ਨਦੀ ਵਿੱਚ ਬਰਫ ਦੀਆਂ ਸਿੱਲੀਆਂ ਬਣ ਗਈਆਂ ਹਨ। ਬੰਬ ਚੱਕਰਵਾਤੀ ਤੂਫਾਨ ਕਾਰਨ ਅਮਰੀਕਾ ਦੇ ਕਈ ਹਿੱਸਿਆਂ ਵਿੱਚ 18 ਇੰਚ ਤਕ ਬਰਫ ਜੰਮ ਗਈ ਹੈ। ਅਮਰੀਕਾ ਨੇ ਠੰਢ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।