ਅੰਤਰਰਾਸ਼ਟਰੀ ਅੰਗਰੇਜ਼ੀ ਅਖ਼ਬਾਰ 'ਦ ਨਿਊ ਯਾਰਕ ਟਾਈਮਜ਼' ਨੇ ਇਸ ਸਾਲ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਜਾਰੀ ਕੀਤੀ ਹੈ।ਮਾਣ ਵਾਲੀ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਤਿੰਨ ਭਾਰਤੀ ਲੇਖਕਾਂ ਦੀਆਂ ਕਿਤਾਬਾਂ ਵੀ ਸ਼ਾਮਲ ਹਨ।ਜਿਨ੍ਹਾਂ ਦੀ ਖੂਬ ਪ੍ਰਸੰਸਾ ਹੋਈ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ‘A Promised Land’ ਵੀ ਸ਼ਾਮਲ ਹੈ।
ਮੇਘਾ ਮਜੂਮਦਾਰ ਦੀ ਕਿਤਾਬ ਨੂੰ ਸੂਚੀ ਵਿੱਚ ਮਿਲੀ ਥਾਂ
ਭਾਰਤ ਦੀ ਮੇਘਾ ਮਜੂਮਦਾਰ ਦੀ ਕਿਤਾਬ ‘The Burning’ ਨੂੰ ਇਸ ਸੂਚੀ ਵਿੱਚ ਜਗ੍ਹਾ ਮਿਲੀ ਹੈ। ਇਹ ਕਿਤਾਬ ਭਾਰਤੀ ਮਹਾਂਨਗਰ ਵਿੱਚ ਅੱਤਵਾਦੀ ਘਟਨਾ ਉੱਤੇ ਅਧਾਰਤ ਹੈ।
ਕੇਰਲਾ ਤੋਂ ਆਈ ਦੀਪਾ ਅਨਾਪਰਾ ਦੀ ਕਿਤਾਬ ਵੀ ਇਸ ਸੂਚੀ ਵਿਚ ਸ਼ਾਮਲ ਹੈ
ਕੇਰਲਾ ਦੀ ਦੀਪਾ ਅਨਾਪਰਾ ਦੀ ਕਿਤਾਬ 'Djinn Partol on the Purple line' ਨੂੰ ਵੀ ਇਸ ਸੂਚੀ ਵਿੱਚ ਜਗ੍ਹਾ ਮਿਲੀ ਹੈ। ਭਾਰਤੀ ਪੱਤਰਕਾਰ ਦੀਪਾ ਦਾ ਇਹ ਪਹਿਲਾ ਨਾਵਲ ਹੈ।ਜਿਸ ਵਿੱਚ ਇੱਕ ਨੌਂ ਸਾਲਾਂ ਦਾ ਬੱਚਾ ਆਪਣੇ ਜਮਾਤੀ ਦੇ ਗਾਇਬ ਹੋਣ ਦੇ ਭੇਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ।
ਸਮੰਤ ਸੁਬਰਾਮਣੀਅਮ ਦੀ ਪੁਸਤਕ ਨੂੰ ਵੀ ਮਿਲੀਆ ਸਨਮਾਨ
ਸਮੰਤ ਸੁਬਰਾਮਣੀਅਮ ਨੇ ਵੀ ਇਸ ਸੂਚੀ ਵਿੱਚ ਆਪਣਾ ਸਥਾਨ ਬਣਾਇਆ ਹੈ।ਉਹ ਤੀਜੇ ਭਾਰਤ ਲੇਖਕ ਹਨ ਜਿਨ੍ਹਾਂ ਦਾ ਇਸ ਸੂਚੀ ਵਿੱਚ ਨਾਮ ਹੈ। ਉਨ੍ਹਾਂ ਦੀ ਕਿਤਾਬ 'A Dominant Character: The Radical Science and Restless Politics of JBS Haldane' ਨੂੰ ਇਹ ਸਨਮਾਨ ਮਿਲਿਆ। ਇਹ ਪੁਸਤਕ ਬ੍ਰਿਟਿਸ਼ ਜੀਵ-ਵਿਗਿਆਨੀ ਅਤੇ ਖੱਬੇਪੱਖੀ ਹੈਲਡਨ ਉੱਤੇ ਲਿਖੀ ਗਈ ਹੈ।
3 ਭਾਰਤੀ ਲੇਖਕਾਂ ਦੀਆਂ ਕਿਤਾਬਾਂ ਨੇ ਕੀਤਾ ਕਮਾਲ, ਨਿਊ ਯਾਰਕ ਟਾਈਮਜ਼ ਦੀ ‘100 Notable Books’ ਲਿਸਟ 'ਚ ਹਾਸਲ ਕੀਤੀ ਥਾਂ
ਏਬੀਪੀ ਸਾਂਝਾ
Updated at:
21 Nov 2020 04:27 PM (IST)
ਅੰਤਰਰਾਸ਼ਟਰੀ ਅੰਗਰੇਜ਼ੀ ਅਖ਼ਬਾਰ 'ਦ ਨਿਊ ਯਾਰਕ ਟਾਈਮਜ਼' ਨੇ ਇਸ ਸਾਲ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਜਾਰੀ ਕੀਤੀ ਹੈ।
- - - - - - - - - Advertisement - - - - - - - - -