ਕਾਬੁਲ: ਅਫਗਾਨਿਸਤਾਨ 'ਚ ਮੱਚੀ ਹਲਚਲ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੁੱਲਾਹ ਸਾਲੇਹ ਨੇ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਕੇਅਰਟੇਕਰ ਰਾਸ਼ਟਰਪਤੀ ਐਲਾਨ ਕੀਤਾ। 


 


ਅਮਰੁੱਲਾਹ ਸਾਲੇਹ ਨੇ ਟਵੀਟ ਕਰ ਕਿਹਾ, " ਅਫਗਾਨਿਸਤਾਨ ਦੇ ਸੰਵਿਧਾਨ ਦੇ ਅਨੁਸਾਰ, ਰਾਸ਼ਟਰਪਤੀ ਦੀ ਗੈਰਹਾਜ਼ਰੀ, ਭਗੌੜੇ ਹੋਣ, ਅਸਤੀਫ਼ਾ ਜਾਂ ਮੌਤ ਹੋਣ ਤੇ, ਐਫਵੀਪੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ।ਮੈਂ ਇਸ ਸਮੇਂ ਆਪਣੇ ਦੇਸ਼ ਦੇ ਅੰਦਰ ਹਾਂ ਅਤੇ ਮੈਂ ਇੱਕ ਜਾਇਜ਼ ਕੇਅਰਟੇਕਰ ਰਾਸ਼ਟਰਪਤੀ ਹਾਂ। ਮੈਂ ਉਨ੍ਹਾਂ ਦੇ ਸਮਰਥਨ ਅਤੇ ਸਹਿਮਤੀ ਨੂੰ ਸੁਰੱਖਿਅਤ ਕਰਨ ਲਈ ਸਾਰੇ ਨੇਤਾਵਾਂ ਨਾਲ ਸੰਪਰਕ ਕਰ ਰਿਹਾ ਹਾਂ।"