ਲੰਡਨ: ਬਕਿੰਗਮ ਪੈਲੇਸ ਨੇ ਅਮਰੀਕੀ ਚੈਟ ਸ਼ੋਅ ਦੀ ਪ੍ਰੈਜ਼ੇਂਟਰ ਓਪਰਾ ਵਿਨਫ੍ਰੇ ਦੇ ਨਾਲ ਰਾਜਕੁਮਾਰ ਹੈਰੀ ਤੇ ਮੇਘਨ ਮਾਰਕੇਲ ਦੇ ਇੰਟਰਵਿਊ ਤੇ ਮੰਗਲਵਾਰ ਆਪਣੀ ਚੁੱਪ ਤੋੜਦਿਆਂ ਕਿਹਾ ਸ਼ਾਹੀ ਪਰਿਵਾਰ ਖੁਲਾਸਿਆਂ ਤੋਂ ਦੁਖੀ ਹੈ।
ਰੰਗ ਨੂੰ ਲੈਕੇ ਚਿੰਤਾ
ਓਪਰਾ ਵਿਨਫ੍ਰੇ ਦੇ ਨਾਲ ਟੀਵੀ ਤੇ ਇੰਟਰਵਿਊ 'ਚ ਮੇਗਨ ਨੇ ਕਿਹਾ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਨੇ ਉਨ੍ਹਾਂ ਦੇ ਪਤੀ ਰਾਜਕੁਮਾਰ ਹੈਰੀ ਕੋਲ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਨੂੰ ਲੈਕੇ ਚਿੰਤਾ ਜਤਾਈ ਸੀ।
ਬਕਿੰਗਮ ਪੈਲੇਸ ਦੇ ਬਿਆਨ 'ਚ ਕਿਹਾ ਗਿਆ, ਪੂਰਾ ਪਰਿਵਾਰ ਇਹ ਜਾਣ ਕੇ ਦੁਖੀ ਹੈ ਕਿ ਹੈਰੀ ਤੇ ਮੇਗਨ ਲਈ ਪਿਛਲੇ ਕੁਝ ਸਾਲ ਕਿੰਨੇ ਚੁਣੌਤੀ ਪੂਰਵਕ ਰਹੇ ਹੋਣਗੇ।
ਬਿਆਨ 'ਚ ਇਹ ਕਿਹਾ ਗਿਆ
ਬਿਆਨ 'ਚ ਕਿਹਾ ਗਿਆ, 'ਜੋ ਮੁੱਦੇ ਚੁੱਕੇ ਗਏ ਖਾਸਤੌਰ ਤੇ' ਨਸਲਵਾਦ ਸਬੰਧੀ ਉਹ ਚਿੰਤਤ ਕਰਨ ਵਾਲੇ ਹਨ। ਕੁਝ ਫਰਕ ਹੋ ਸਕਦਾ ਹੈ ਪਰ ਉਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਪਰਿਵਾਰ ਵੱਲੋਂ ਉਸ ਦਾ ਨਿੱਜੀ ਤੌਰ 'ਤੇ ਹੱਲ ਕੱਢਿਆ ਜਾਵੇਗਾ। ਹੈਰੀ, ਮੇਗਨ ਤੇ ਆਰਚੀ ਹਮੇਸ਼ਾਂ ਦੀ ਪਰਿਵਾਰ ਦੇ ਬਹੁਤ ਪਿਆਰੇ ਮੈਂਬਰ ਰਹਿਣਗੇ।
ਦੁਨੀਆਂ ਭਰ 'ਚ ਸੁਰਖੀਆਂ ਬਟੋਰ ਰਿਹਾ ਇੰਟਰਵਿਊ
ਇਹ ਬਿਆਨ ਬ੍ਰਿਟੇਨ 'ਚ ਉਸ ਇੰਟਰਵਿਊ ਦੇ ਟੈਲੀਵਿਜ਼ਨ ਚੈਨਲ 'ਤੇ ਪ੍ਰਸਾਰਤ ਹੋਣ ਤੋਂ ਇਕ ਦਿਨ ਬਾਦ ਆਇਆ ਹੈ। ਜਿਸ 'ਚ ਮੇਗਨ ਨੇ ਕਿਹਾ ਸੀ ਕਿ ਨਵੀਂ ਵਿਆਹੀ 'ਡਚੇਸ ਆਫ ਸਸੇਕਸ' ਦੇ ਰੂਪ 'ਚ ਉਨ੍ਹਾਂ ਦੇ ਮਨ 'ਚ ਆਤਮਹੱਤਿਆ ਕਰਨ ਦੇ ਖਿਆਲ ਆਏ ਸਨ।
ਓਪਰਾ ਵਿਨਫ੍ਰੇ ਨਾਲ ਟੀਵੀ ਇੰਟਰਵਿਊ 'ਚ ਮੇਗਨ ਨੇ ਕਿਹਾ ਕਿ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਕਰ ਦਿੱਤੇ ਜਾਣ ਤੇ ਸ਼ਾਹੀ ਪਰਿਵਾਰ ਦਾ ਸਾਥ ਨਾ ਮਿਲਣ ਕਾਰਨ ਉਨ੍ਹਾਂ ਦੇ ਮਨ 'ਚ ਆਤਮਹੱਤਿਆਂ ਦੇ ਖਿਆਲ ਆਏ ਸਨ।