ਅਸ਼ਰਫ ਢੁੱਡੀ
ਨੋਬਲ ਪੁਰਸਕਾਰ ਵਿਜੇਤਾ ਮਾਲਾਲਾ ਯੁਸਫਜ਼ਈ ਦੀ ਐਪਲ ਕੰਪਨੀ ਨਾਲ ਡੀਲ ਹੋਈ ਹੈ। ਹੁਣ ਦੁਨੀਆ ਦੀ ਸਭ ਤੋਂ ਵੱਡੀ ਫੋਨ ਅਤੇ ਕੰਪਿਊਟਰ ਨਿਰਮਾਤਾ ਕੰਪਨੀ ਐਪਲ ਦੇ ਐਪਲ ਟੀਵੀ ਪਲੱਸ ਲਈ ਮਾਲਾਲਾ ਯੁਸਫਜ਼ਈ ਕੰਮ ਕਰੇਗੀ। ਇਸ ਡੀਲ ਦੀ ਜਾਣਕਾਰੀ ਐਪਲ ਕੰਪਨੀ ਦੇ ਸੀਈਓ ਟੀਮ ਕੁਕ ਨੇ ਟਵੀਟ ਕਰਕੇ ਦਿੱਤੀ ਹੈ। ਮਲਾਲਾ ਯੁਸਫਜ਼ਈ ਨੇ ਵੀ ਇੰਟਰਨੈਸ਼ਨਲ ਵੁਮੈਨ ਡੇ 'ਤੇ ਇਸ ਬਾਰੇ ਇਕ ਟੀਵੀ ਇੰਟਰਵਿਊ 'ਚ ਜਾਣਕਾਰੀ ਦਿੱਤੀ। ਮਲਾਲਾ ਯੁਸਫਜ਼ਈ ਨੇ ਐਪਲ ਟੀਵੀ ਪਲੱਸ ਨਾਲ ਇੰਟਰਨੈਸ਼ਲ ਵੁਮੈਨ ਡੇ 'ਤੇ ਇਹ ਡੀਲ ਸਾਈਨ ਕੀਤੀ ਹੈ।
ਐਪਲ ਨੇ 23 ਸਾਲਾ ਮਲਾਲਾ ਯੁਸਫਜ਼ਈ ਨਾਲ ਪਰੋਗਰਾਮਿੰਗ ਪਾਟਨਰਸ਼ਿਪ ਦਾ ਐਲਾਨ ਕੀਤਾ ਹੈ। ਮਲਾਲਾ ਯੁਸਫਜ਼ਈ ਸੋਸ਼ਲ ਐਕਟੀਵਿਸਟ ਅਤੇ ਨੋਬਲ ਪਰਾਈਜ਼ ਵਿਜੇਤਾ ਹੈ। ਇਸ ਡੀਲ ਦੇ ਅਨੁਸਾਰ ਆਰਿਜਨਲ ਪਰੋਗਰਾਮਿੰਗ ਤਿਆਰ ਕਰਨ 'ਚ ਮਲਾਲਾ ਯੁਸਫਜ਼ਈ ਐਪਲ ਟੀਵੀ ਪਲਸ ਦੀ ਮਦਦ ਕਰੇਗੀ, ਜਿਸ 'ਚ ਡਰਾਮਾ, ਕਾਮੇਡੀ, ਡਾਕਿਊਮੈਂਟਰੀ, ਐਨੀਮੇਸ਼ਨ ਅਤੇ ਬੱਚਿਆਂ ਦੀ ਸੀਰੀਜ਼ ਹੋਵੇਗੀ। ਮਲਾਲਾ ਆਪਣੀ ਨਵੀਂ ਪਰੋਡਕਸ਼ਨ ਕੰਪਨੀ Extracurricular ਰਾਹੀਂ ਐਪਲ ਟੀਵੀ ਲਈ ਔਰਿਜਨਲ ਕੰਟੈਂਟ ਤਿਆਰ ਕਰੇਗੀ। ਮਲਾਲਾ ਦੀ ਕੰਪਨੀ Extracurricular ਦੀ ਇਹ ਪਹਿਲੀ ਡੀਲ ਹੈ ਅਤੇ ਇਹ ਡੀਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨਾਲ ਹੋਈ ਹੈ।
ਮਲਾਲਾ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ "ਮੈਨੂੰ ਕਹਾਣੀਆਂ ਦੀ ਤਾਕਤ 'ਚ ਯਕੀਨ ਹੈ ਜੋ ਕਿ ਪਰਿਵਾਰ ਨੂੰ ਇਕੱਠਾ ਕਰਦੀ ਹੈ, ਦੋਸਤੀ ਬਣਾਉਂਦੀ, ਬੱਚਿਆਂ ਨੂੰ ਸੁਪਨੇ ਲੈਣ ਲਈ ਪ੍ਰੇਰਿਤ ਕਰਦੀ ਹੈ। ਅਤੇ ਇਨ੍ਹਾਂ ਕਹਾਣੀਆ ਨੂੰ ਜ਼ਿੰਦਗੀ 'ਚ ਲਿਆਉਣ ਲਈ ਐਪਲ ਇਕ ਚੰਗਾ ਪਾਰਟਨਰ ਹੈ। ਅਤੇ ਮੈ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਹ ਮੌਕਾ ਦਿੱਤਾ ਗਿਆ ਹੈ ਤਾਂ ਜੋ ਮੈਂ ਔਰਤਾਂ, ਨੌਜਵਾਨਾਂ, ਬੱਚਿਆਂ ਦੀ ਮਦਦ ਕਰ ਸਕਾਂਗੀ। ਮੇਰਾ ਮਕਸਦ ਮੰਨੋਰੰਜਨ ਹੈ, ਪਰ ਇਸ ਪਿਛੇ ਜੋ ਥੀਮ ਹੈ ਇਹ ਇਕ ਕੁਨੇਸ਼ਨ ਦਾ ਥੀਮ ਹੈ।"
ਮਲਾਲਾ ਨੇ ਦਸਿਆ ਕਿ "ਮੇਰਾ ਮੰਨਣਾ ਹੈ ਕਿ ਟੀਵੀ ਸ਼ੋਅ ਅਤੇ ਮੂਵੀਜ਼ ਸਾਨੂੰ ਆਪਸ 'ਚ ਜੋੜਦੀਆਂ ਹਨ। ਨਵੀਆਂ ਭਾਸ਼ਾਵਾਂ ਅਤੇ ਨਵੇਂ ਸਭਿਆਚਾਰ ਨੂੰ ਜਾਨਣ ਦਾ ਮੌਕਾ ਮਿਲਦਾ ਹੈ। ਅਸੀਂ ਸਾਰੇ ਇਸ ਵਿਸ਼ਵ ਦੇ ਵੱਖਰੇ-ਵੱਖਰੇ ਕੋਨਿਆਂ 'ਚ ਰਹਿੰਦੇ ਹਾਂ ਪਰ ਫਿਰ ਵੀ ਸਾਡੇ ਸਭ 'ਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਮੈਂ ਜੇਕਰ ਆਪਣੀ ਨਿਜੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੈਂ ਬਾਲੀਵੁੱਡ ਦੀਆਂ ਮੁਵੀਜ਼ ਤੋਂ ਲੈ ਕੇ ਕਾਰਟੂਨ ਨੈਟਵਰਕ ਸਭ ਦੇਖਦੀ ਹਾਂ। ਅਤੇ ਇਹ ਮੇਰੀ ਜਿੰਦਗੀ 'ਚ ਇਕ ਦੂਜੇ ਦੇ ਸਭਿਆਚਾਰ ਬਾਰੇ ਜਾਨਣ 'ਚ ਬਹੁਤ ਮਦਦ ਕਰਦੀਆਂ ਹਨ।
ਉਸ ਨੇ ਅੱਗੇ ਕਿਹਾ "ਬਾਲੀਵੁੱਡ ਮੂਵੀਜ਼ ਅਤੇ ਭਾਰਤੀ ਨਾਟਕਾਂ ਰਾਹੀਂ ਮੈਨੂੰ ਸਮਾਜ ਅਤੇ ਔਰਤਾਂ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ। ਇਸ ਲਈ ਹੀ ਮੇਰੇ ਦਿਮਾਗ 'ਚ ਇਹ ਸੋਚ ਆਈ ਕਿ ਮੈਂ ਇਨ੍ਹਾਂ ਸ਼ੋਅਜ ਨੂੰ ਲਿਖਾ ਅਤੇ ਡਾਇਰੈਕਟ ਕਰਾਂ। ਤਾਂ ਜੋ ਮੈਂ ਆਪਣੇ ਸ਼ੋਅਜ 'ਚ ਆਪਣੇ perspective ਅਤੇ ਆਪਣੀ ਲਿਖੀ ਹੋਈ ਕਹਾਣੀ ਦਿਖਾ ਸਕਾਂ ਅਤੇ ਮੈਨੂੰ ਲਗਦਾ ਹੈ ਕਿ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ।"
ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਐਪਲ ਸਾਲ 2018 ਤੋਂ ਮਲਾਲਾ ਯੁਸਫਜ਼ਈ ਵਲੋਂ ਕੁੜੀਆਂ ਦੀ ਪੜਾਈ ਲਈ ਬਣਾਈ ਐਨਜੀਓ ਨੂੰ ਸਪੋਂਸਰ ਕਰ ਰਹੀ ਹੈ। ਮਲਾਲਾ ਯੁਸਫਜ਼ਈ “I Am Malala: The Story of the Girl Who Stood Up for Education and Was Shot by the Taliban” ਨਾਮ ਦੀ ਕਿਤਾਬ ਵੀ ਲਿਖ ਚੁਕੀ ਹੈ ਜੋ ਸਾਲ 2013 'ਚ ਰੀਲੀਜ਼ ਹੋਈ ਸੀ। ਇਕ ਹੋਰ ਕਿਤਾਬ ਜਿਸ ਦਾ ਨਾਮ “We Are Displaced: True Stories of Refugee Lives” ਹੈ ਸਾਲ 2019 'ਚ ਰੀਲੀਜ਼ ਹੋਈ ਸੀ। ਮਲਾਲਾ ਤੇ ਸਾਲ 2015 'ਚ ਇਕ ਡਾਕਿਊਮੈਂਟਰੀ ਫਿਲਮ ਵੀ ਬਣ ਚੁਕੀ ਹੈ ਜਿਸ ਦਾ ਨਾਮ "He Named Me Malala" ਹੈ।