ਚੰਡੀਗੜ੍ਹ: ਕੈਨੇਡਾ ਜਾ ਕੇ ਕੰਮ ਕਰਨਾ ਤੇ ਵੱਸਣਾ ਪੰਜਾਬੀਆਂ ਦਾ ਸੁਫਨਾ ਹੈ ਤੇ ਇਹੋ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਂਦਾ ਹੈ। ਕੈਨੇਡਾ ਨੇ ਜਿੱਥੇ ਵੀਜ਼ਾ ਨਿਯਮ ਸਖ਼ਤ ਕੀਤੇ ਹਨ, ਉੱਥੇ ਹੀ ਭਾਰਤੀ ਟੈਲੇਂਟ ਨੂੰ ਸਮਝਦਿਆਂ ਇੱਥੇ ਮੌਕਾ ਦਿੱਤਾ ਜਾ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ਗਲੋਬਲ ਟੈਲੇਂਟ ਸਟ੍ਰੀਮ (GTS) ਨਾਂ ਦਾ ਪੱਕਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸੌਖਿਆਂ ਹੀ ਕੈਨੇਡਾ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ।


ਕੈਨੇਡਾ ਦੀ ਇਸ ਯੋਜਨਾ ਤਹਿਤ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਜਾਂ ਹਿਸਾਬ (STEM) ਪਿਛੋਕੜ ਵਾਲੇ ਲੋਕਾਂ ਨੂੰ ਇਸ ਦਾ ਖਾਸਾ ਲਾਭ ਹੋਵੇਗਾ। ਅਮਰੀਕਾ ਵਿੱਚ ਵੱਸਦੇ ਭਾਰਤੀ ਵੀ ਇਸ ਦਾ ਲਾਭ ਉਠਾ ਸਕਦੇ ਹਨ। ਇਸ ਯੋਜਨਾ ਤਹਿਤ ਨੌਕਰੀ ਦੇਣ ਵਾਲੇ ਲੋਕ ਬਿਨੈ ਪੱਤਰਾਂ ਨੂੰ ਸਿਰਫ ਦੋ ਹਫ਼ਤਿਆਂ ਵਿੱਚ ਨਿਬੇੜਾ ਕਰਨਗੇ। ਜੀਟੀਐਸ ਤਹਿਤ ਐਲਐਮਆਈਏ ਜ਼ਰੀਏ ਦੋ ਸਾਲਾਂ ਦਾ ਵਰਕ ਵੀਜ਼ਾ ਮਿਲੇਗਾ। ਪੰਜਾਬੀਆਂ ਵਿੱਚ ਐਲਐਮਆਈਏ ਕਾਫੀ ਪ੍ਰਚੱਲਿਤ ਵੀ ਹੈ।

ਇਸ ਦਾ ਲਾਭ ਇਹ ਵੀ ਹੋਵੇਗਾ ਕਿ ਜੋ ਲੋਕ ਜੀਟੀਐਸ ਯੋਜਨਾ ਤਹਿਤ ਨੌਕਰੀ ਕਰਨਗੇ ਉਹ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰ ਸਕਣਗੇ। ਦੇਸ਼ ਦੇ ਪ੍ਰਵਾਸ, ਰਿਫਿਊਜੀ ਤੇ ਸਿਟੀਜਨਸ਼ਿਪ (IRCC) ਮੰਤਰੀ ਅਹਿਮਦ ਹੁਸੈਨ ਨੇ ਹਾਲ ਹੀ ਵਿੱਚ ਜਾਰੀ ਬਜਟ ਪੱਤਰ ਵਿੱਚ ਕਿਹਾ ਸੀ ਕਿ ਅਸੀਂ ਗਲੋਬਲ ਸਕਿੱਲਜ਼ ਸਟ੍ਰੈਟਿਜੀ ਤਹਿਤ ਦੁਨੀਆ ਭਰ ਵਿੱਚੋਂ ਚੰਗਾ ਹੁਨਰ ਰੱਖਣ ਵਾਲੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ। ਹਾਲਾਂਕਿ, ਜੀਟੀਐਸ ਪਹਿਲਾਂ ਤੋਂ ਜਾਰੀ ਹੈ, ਪਰ ਕੈਨੇਡਾ ਸਰਕਾਰ ਇਸ ਨੂੰ ਪੱਕੇ ਤੌਰ 'ਤੇ ਜਾਰੀ ਰੱਖਣ ਬਾਰੇ ਸੋਚ ਰਹੀ ਹੈ।

ਗਲੋਬਲ ਟੈਲੇਂਟ ਸਟ੍ਰੀਮ (GTS) ਤਹਿਤ ਕੈੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣੀ ਯੋਗਤਾ ਜਾਂਚਣ ਲਈ ਕਲਿੱਕ ਕਰੋ *click here*