ਮਿਸ਼ੀਗਨ: ਕਿਸੇ ਆਪਣੇ ਦੀ ਮੌਤ ਦਾ ਦਰਦ ਸ਼ਾਇਦ ਸ਼ਬਦਾਂ ‘ਚ ਬਿਆਨ ਨਹੀ ਕੀਤਾ ਜਾ ਸਕਦਾ। ਕਈ ਲੋਕ ਇਸ ਸਦਮੇ ਕਾਰਨ ਡਿਪ੍ਰੈਸ਼ਨ ‘ਚ ਚਲੇ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇੱਕ ਮਹਿਲਾ ਆਪਣੇ ਪ੍ਰੇਮੀ ਦੀ ਲਾਸ਼ ਨੂੰ ਹਫਤਿਆਂ ਤਕ ਘਰ ‘ਚ ਰੱਖਦੀ ਹੈ ਅਤੇ ਉਹ ਵੀ ਸਿਰਫ ਉਸ ਦਾ ਏਟੀਐਮ ਇਸਤੇਮਾਲ ਕਰਨ ਲਈ।
ਜੀ ਹਾਂ, ਇਹ ਸੱਚ ਹੈ। ਮਾਮਲਾ ਅਮਰੀਕਾ ਦੇ ਮਿਸ਼ੀਗਨ ਸ਼ਹਿਰ ਦਾ ਹੈ। ਜਿੱਥੇ ਇੱਕ 49 ਸਾਲਾ ਔਰਤ ਨੇ ਆਪਣੇ 61 ਸਾਲਾ ਪ੍ਰੇਮੀ ਦੀ ਲਾਸ਼ ਨੂੰ ਅੰਦਰ ਕੁਰਸੀ ‘ਤੇ ਰੱਖੀ ਰੱਖਿਆ। ਇਸ ਆਦਮੀ ਦੇ ਪਰਿਵਾਰ ਵਾਲਿਆਂ ਨੂੰ ਹਫ਼ਤਿਆਂ ਤਕ ਜਦੋਂ ਕੋਈ ਖ਼ਬਰ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਮਹਿਲਾ ਦੇ ਘਰ ਦੀ ਤਲਾਸ਼ੀ ਲਈ।
ਪੁਲਿਸ ਜਦੋਂ ਮਹਿਲਾ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਬਦਬੋ ਆਈ। ਖੋਜ ਕਰਨ ‘ਤੇ ਪਤਾ ਲੱਗਿਆ ਕਿ ਕੁਰਸੀ ‘ਤੇ ਬੈਠੇ ਵਿਅਕਤੀ ਤੋਂ ਬਦਬੂ ਆ ਰਹੀ ਹੈ ਜੋ ਜ਼ਿੰਦਾ ਨਹੀਂ ਹੈ। ਉਸ ਦੀ ਮੌਤ ਹਫਤਿਆਂ ਪਹਿਲਾਂ ਹੋ ਚੁੱਕੀ ਸੀ। ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕੀ ਮਹਿਲਾ ਉਸ ਦੇ ਬੈਂਕ ਕਾਰਡ ਦਾ ਇਸਤੇਮਾਲ ਕਰ ਰਹੀ ਸੀ। ਔਰਤ ‘ਤੇ ਮੌਤ ਨੂੰ ਲੁਕਾਉਣ ਤੇ ਪੈਸਿਆਂ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲੱਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਔਰਤ ਮਾਨਸਿਕ ਰੋਗੀ ਹੈ।
ਪ੍ਰੇਮੀ ਦੀ ਲਾਸ਼ ਨਾਲ ਕਈ ਹਫ਼ਤਿਆਂ ਤੋਂ ਰਹਿੰਦੀ ਰਹੀ ਸੀ ਔਰਤ, ਕਾਰਨ ਜਾਣ ਰਹਿ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
11 Apr 2019 10:51 AM (IST)
ਇੱਕ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇੱਕ ਮਹਿਲਾ ਆਪਣੇ ਪ੍ਰੇਮੀ ਦੀ ਲਾਸ਼ ਨੂੰ ਹਫਤਿਆਂ ਤਕ ਘਰ ‘ਚ ਰੱਖਦੀ ਹੈ ਅਤੇ ਉਹ ਵੀ ਸਿਰਫ ਉਸ ਦਾ ਏਟੀਐਮ ਇਸਤੇਮਾਲ ਕਰਨ ਲਈ।
- - - - - - - - - Advertisement - - - - - - - - -