ਟੋਰਾਂਟੋ: ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ ਸੋਮਵਾਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਦਾਖਲਾ ਪਾਬੰਦੀਆਂ ਨੂੰ ਸੌਖਾ ਕਰਨ ਲਈ ਤਿਆਰੀ ਕਰ ਲਈ ਹੈ। 3 ਜੁਲਾਈ ਨੂੰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਹ ਕਦਮ ਕੈਨੇਡੀਅਨ ਨਾਗਰਿਕਾਂ, ਸਥਾਈ ਵਸਨੀਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁਝ ਅਸਥਾਈ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ ਤੈਅ ਕੀਤਾ ਹੈ ਜਿਨ੍ਹਾਂ ਕੋਲ ਜਾਇਜ਼ ਵਰਕ ਪਰਮਿਟ ਹੈ।


ਦੱਸ ਦਈਏ ਕਿ ਕਰੀਬ 16 ਮਹੀਨੇ ਤੋਂ ਲਾਗੂ ਆਵਾਜਾਈ ਬੰਦਿਸ਼ਾਂ ਦੀ ਪਹਿਲੀ ਬੇੜੀ ਅੱਜ ਟੁੱਟ ਗਈ ਜਦੋਂ ਦੋਵੇਂ ਟੀਕੇ ਲਗਵਾ ਚੁੱਕੇ ਮੁਸਾਫ਼ਰਾਂ ਨੂੰ ਕੈਨੇਡਾ ਪਹੁੰਚਣ ਮਗਰੋਂ ਤਿੰਨ ਦਿਨ ਦੇ ਹੋਟਲ ਕੁਆਰਨਟੀਨ ਅਤੇ 14 ਦਿਨ ਘਰ ਵਿਚ ਇਕਾਂਤਵਾਸ ਦੀ ਸ਼ਰਤ ਤੋਂ ਰਾਹਤ ਤੋਂ ਮੁਕਤ ਕਰ ਦਿਤਾ ਗਿਆ। ਇਸ ਦਾ ਸਭ ਤੋਂ ਵੱਧ ਫ਼ਾਇਦਾ ਕੌਮਾਂਤਰੀ ਵਿਦਿਆਰਥੀਆਂ ਨੂੰ ਹੋਵੇਗਾ ਜਿਨ੍ਹਾਂ ਨੂੰ ਹੋਟਲ ਵਿਚ ਠਹਿਰਨ ਦਾ ਵਾਧੂ ਖ਼ਰਚਾ ਬਰਦਾਸ਼ਤ ਕਰਨਾ ਪੈ ਰਿਹਾ ਸੀ।


ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਚਿਤਾਵਨੀ ਦਿਤੀ ਆਵਾਜਾਈ ਨਾਲ ਸਬੰਧਤ ਬਾਕੀ ਸ਼ਰਤਾਂ ਪਹਿਲਾਂ ਵਾਲੀਆਂ ਰਹਿਣਗੀਆਂ, ਮਤਲਬ ਉਹੀ ਲੋਕ ਕੈਨੇਡਾ ਵਿਚ ਦਾਖ਼ਲ ਹੋ ਸਕਣਗੇ ਜਿਨ੍ਹਾਂ ਨੂੰ ਅੱਜ ਤੋਂ ਪਹਿਲਾਂ ਇਜਾਜ਼ਤ ਮਿਲੀ ਹੋਈ ਸੀ। ਸੋਮਵਾਰ ਤੋਂ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਕਦਮ ਰੱਖਣ ਵਾਲੇ ਪੁਰਾਣੀਆਂ ਸ਼ਰਤਾਂ ਮੰਨਣ ਲਈ ਪਾਬੰਦ ਹੋਣਗੇ।


ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮੁਸਾਫ਼ਰ ਸ਼ਾਖਾ ਦੇ ਵਾਇਸ ਪ੍ਰੈਜ਼ੀਡੈਂਟ ਡੈਨਿਸ ਵਿਨੈਟ ਨੇ ਤਸਵੀਰ ਸਪੱਸ਼ਟ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਦੇ ਕੈਨੇਡਾ ਆਉਣ 'ਤੇ 4 ਜੁਲਾਈ ਨੂੰ ਪਾਬੰਦੀ ਸੀ, ਉਨ੍ਹਾਂ ਉਪਰ 5 ਜੁਲਾਈ ਨੂੰ ਵੀ ਪਾਬੰਦੀ ਬਰਕਰਾਰ ਰਹੇਗੀ, ਇਸ ਵਿਚ ਕੋਈ ਢਿੱਲ ਨਹੀਂ ਦਿਤੀ ਗਈ। ਲੋਕ ਆਪਣੇ ਮਨ ਵਿਚ ਇਹ ਖ਼ਿਆਲ ਕੱਢ ਦੇਣ ਕਿ 5 ਜੁਲਾਈ ਤੋਂ ਕੈਨੇਡਾ ਸੈਰ-ਸਪਾਟੇ ਵਾਸਤੇ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ।


ਹੁਣ ਵੀ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜਾਂ ਇਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਨਾਮਜ਼ਦਗ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿਤੀ ਗਈ ਹੈ।


ਇਹ ਵੀ ਪੜ੍ਹੋ: Punjab State Power Corporation Jobs: ਪੰਜਾਬ ਬਿਜਲੀ ਵਿਭਾਗ ਵਿੱਚ ਨਿਕਲੀਆਂ ਬੰਪਰ ਨੌਕਰੀਆਂ, ਜਾਣੋ ਅਰਜ਼ੀ ਦੇਣ ਦੀ ਸਾਰੀ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904