Top Universities of Canada: ਹਾਲ ਦੀ ਘੜੀ ਵਿੱਚ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ ਹੈ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਉੱਥੇ ਪੜ੍ਹਾਈ ਕਰਨ ਤੇ ਪੱਕੇ ਤੌਰ ਉੱਤੇ ਰਹਿਣ ਲਈ ਜਾਂਦੇ ਹਨ। ਰਿਪੋਰਟ ਦੀ ਗੱਲ ਕਰੀਏ ਤਾਂ ਹਰ ਸਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਅਜਿਹੇ ਵਿੱਚ ਦੋਵਾਂ ਦੇਸ਼ਾਂ ਵਿੱਚ ਖੜ੍ਹੇ ਹੋਏ ਕਲੇਸ਼ ਨਾਲ ਵਿਦਿਆਰਥੀ ਫਿਕਰਾਂ ਵਿੱਚ ਆ ਗਏ ਹਨ।


ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਆਖ਼ਰ ਵਿਦਿਆਰਥੀ ਕੈਨੇਡਾ ਜਾ ਕੇ ਹੀ ਕਿਉਂ ਪੜ੍ਹਣਾ ਪਸੰਦ ਕਰਦੇ ਹਨ ਤਾਂ ਇਸ ਦੀ ਇੱਕ ਵਜ੍ਹਾ ਹੈ ਉੱਥੋਂ ਦੀਆਂ ਯੂਨੀਵਰਸਿਟੀਜ਼ ਦੀ ਰੈਂਕਿੰਗ ਤੇ ਪੜ੍ਹਾਈ। ਆਓ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਵਿੱਚ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੀ ਕੀ ਹੈ ਰੈਂਕਿੰਗ ਹੈ?


ਕੈਨੇਡਾ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਕੌਮਾਂਤਰੀ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਉਂਦੀਆਂ ਹਨ। ਕੈਨੇਡਾ ਦੀਆਂ ਯੂਨੀਵਰਸਿਟੀਆਂ ਆਪਣੀ ਪੜ੍ਹਾਈ, ਨਵੀਆਂ ਖੋਜਾਂ ਤੇ ਆਪਣੇ ਵਿਦਿਆਰਥੀਆਂ ਨੂੰ ਚੰਗਾ ਭਵਿੱਖ ਦੇਣ ਲਈ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਕਲਚਰ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਜੇ ਦੂਜੇ ਵਿਕਸਿਤ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਉਨ੍ਹਾਂ ਵਿੱਚੋਂ ਪੜ੍ਹਾਈ ਲਈ ਬਹੁਤ ਸਸਤਾ ਹੈ ਜਿਵੇਂ ਕਿ, ਅਮਰੀਕਾ, ਆਸਟ੍ਰੇਲੀਆ, ਯੂਕੇ ਆਦਿ।


ਕੈਨੇਡਾ ਦੀ ਸਿੱਖਿਆ ਪ੍ਰਣਾਲੀ ਕਾਫ਼ੀ ਮਜ਼ਬੂਤ ਹੈ, ਜੋ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਡਿਗਰੀ ਤੇ ਡਿਪਲੋਮਾਂ ਪ੍ਰਦਾਨ ਕਰਦੀਆਂ ਹਨ। ਕੈਨੇਡਾ ਦੀ ਪੜ੍ਹਾਈ ਉੱਤੇ ਆਉਣ ਵਾਲਾ ਖ਼ਰਚਾ ਦੂਜਿਆਂ ਨਾਲ ਘੱਟ ਹੈ ਕਿਉਂਕਿ ਇੱਥੋਂ ਦੇ ਪ੍ਰੋਗਰਾਮ ਖ਼ਾਸ ਤੌਰ ਉੱਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ।


ਇਹ ਹਨ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ


ਟੋਰਾਂਟੋ ਯੂਨੀਵਰਸਿਟੀ
ਮੈਕਗਿਲ ਯੂਨੀਵਰਸਿਟੀ
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ
ਮਾਂਟਰੀਅਲ ਯੂਨੀਵਰਸਿਟੀ
ਅਲਬਰਟਾ ਯੂਨੀਵਰਸਿਟੀ
ਮੈਕਮਾਸਟਰ ਯੂਨੀਵਰਸਿਟੀ
ਵਾਟਰਲੂ ਯੂਨੀਵਰਸਿਟੀ
ਵੈਸਟਰਨ ਯੂਨੀਵਰਸਿਟੀ
ਓਟਾਵਾ ਯੂਨੀਵਰਸਿਟੀ
ਕੈਲਗਰੀ ਯੂਨੀਵਰਸਿਟੀ




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।