ਓਟਾਵਾ: ਕੈਨੇਡਾ-ਯੂਐਸ ਬਾਰਡਰ ਇਸ ਮਹੀਨੇ ਮੁੜ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਦੇ ਕੋਵਿਡ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਹਾਲਾਂਕਿ ਮੌਜੂਦਾ ਬੰਦ ਦਾ ਸਮਝੌਤਾ 21 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਪਰ ਇਸ ਤੋਂ ਪਹਿਲਾਂ ਹੀ ਯੂਐਸਏ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਉਸ ਨੂੰ ਇਨ੍ਹਾਂ ਸਰਹੱਦੀ ਨਿਯੰਤਰਣ ਨੂੰ ਲਾਗੂ ਰੱਖਣ ਦੀ ਜ਼ਰੂਰਤ ਹੋਏਗੀ।

ਯੂਐਸਏ ਟੂਡੇ ਨੇ ਦੱਸਿਆ ਕਿ ਟਰੂਡੇ ਨੇ “ਸਮਾਰਟ ਸਟਾਰਟ” ਦੇ ਮੇਜ਼ਬਾਨਾਂ ਨੂੰ ਦੱਸਿਆ, “ਯੂਐਸਏ ਅਜਿਹੀ ਸਥਿਤੀ 'ਚ ਨਹੀਂ ਹੈ ਜਿੱਥੇ ਸਾਨੂੰ ਉਨ੍ਹਾਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਵਿੱਚ ਅਰਾਮ ਮਹਿਸੂਸ ਹੋਵੇਗਾ।”

ਉਨ੍ਹਾਂ ਅੱਗੇ ਕਿਹਾ ਕਿ “ਜਦੋਂ ਅਸੀਂ ਅੱਗੇ ਵਧਦੇ ਹਾਂ ਤਾਂ ਕੈਨੇਡੀਅਨ ਸੁਰੱਖਿਆ ਦਿਮਾਗ਼ ਵਿੱਚ ਹੁੰਦਾ ਹੀ ਤੇ ਅਸੀਂ ਇਹ ਯਕੀਨੀ ਬਣਾਉਣਾ ਜਾਰੀ ਰੱਖਾਂਗੇ। ਅਸੀਂ ਕੋਰੋਨਾ ਦਾ ਕੇਸ ਅਮਰੀਕਾ ਅਤੇ ਦੁਨੀਆ ਭਰ ਦੇ ਹੋਰਨਾਂ ਥਾਂਵਾਂ 'ਤੇ ਵੇਖਦੇ ਹਾਂ ਅਤੇ ਸਾਨੂੰ ਇਨ੍ਹਾਂ ਸਰਹੱਦੀ ਕੰਟ੍ਰੋਲ ਨੂੰ ਜਾਰੀ ਰੱਖਣ ਦੀ ਲੋੜ ਹੈ।”

ਟਰੰਪ ਖਿਲਾਫ ਸਾਜਿਸ਼ ਰਚਣ ਵਾਲੇ ਗਰੁੱਪ 'ਕਿਊਏਨੋਨ' 'ਤੇ ਲਗਾਮ ਲਾਏਗਾ Youtube

ਦੱਸ ਦਈਏ ਕਿ ਕੋਰੇਨਾ ਕਰਕੇ ਪਿਛਲੇ ਦੋ ਹਫ਼ਤਿਆਂ ਵਿੱਚ ਕਨੇਡਾ ਵਿੱਚ ਤਕਰੀਬਨ 31,000 ਨਵੇਂ ਕੇਸ ਅਤੇ 372 ਮੌਤਾਂ ਦੀ ਖ਼ਬਰ ਮਿਲੀ ਹੈ। ਕੁਲ ਮਿਲਾ ਕੇ ਹੁਣ ਤਕ ਦੇਸ਼ ਵਿਚ ਤਕਰੀਬਨ 192,000 ਮਾਮਲੇ ਅਤੇ 9,709 ਮੌਤਾਂ ਹੋਈਆਂ ਹਨ।

ਉਧਰ ਸੰਯੁਕਤ ਰਾਜ 'ਚ ਮੰਗਲਵਾਰ ਨੂੰ 54,512 ਨਵੇਂ COVID ਕੇਸ ਦਰਜ ਕੀਤੇ ਗਏ। ਨਿਊ ਯਾਰਕ ਟਾਈਮਜ਼ ਮੁਤਾਬਕ ਇਹ ਪਿਛਲੇ ਦੋ ਹਫ਼ਤਿਆਂ ਦੀ ਮਿਆਦ ਦੇ ਮੁਕਾਬਲੇ ਲਗਪਗ 21% ਦਾ ਵਾਧਾ ਹੈ।

ਕੰਗਨਾ ਰਣੌਤ ਦੀਆਂ ਵਧੀਆ ਮੁਸ਼ਕਲਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904