Canada Punjabi Elder Attacked : ਕੈਨੇਡਾ 'ਚ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰਨ ਅਤੇ ਦੇਸ਼ ਛੱਡਣ ਦੀ ਧਮਕੀ ਦੇਣ ਵਾਲੇ ਨੌਜਵਾਨ ਨੇ ਹੁਣ ਗੋਡਿਆਂ ਭਾਰ ਬੈਠ ਕੇ ਮੁਆਫ਼ੀ ਮੰਗ ਲਈ ਹੈ। ਦਰਅਸਲ 'ਚ  25 ਅਪ੍ਰੈਲ ਨੂੰ ਕੈਨੇਡਾ ਦੇ ਵੁੱਡਸਟਾਕ ਵਿੱਚ ਇੱਕ ਸਥਾਨਕ ਨੌਜਵਾਨ ਨੇ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰੇ। ਉਸਨੇ ਬਜ਼ੁਰਗ ਨੂੰ ਕੈਨੇਡਾ ਛੱਡ ਕੇ ਪੰਜਾਬ ਜਾਣ ਲਈ ਕਿਹਾ। ਉਸਨੇ ਇਹ ਵੀ ਕਿਹਾ ਕਿ "ਤੁਸੀਂ ਮੇਰੇ ਦੇਸ਼ ਵਿੱਚ ਕੀ ਕਰ ਰਹੇ ਹੋ?" 

Continues below advertisement

ਜਿਵੇਂ ਹੀ ਪੰਜਾਬੀ ਨੌਜਵਾਨਾਂ ਨੂੰ ਇਸ ਘਟਨਾ ਦਾ ਪਤਾ ਲੱਗਾ, ਉਹ ਉਸਦੀ ਭਾਲ ਵਿੱਚ ਉਸਦੇ ਘਰ ਗਏ। 26 ਅਪ੍ਰੈਲ ਦੀ ਸ਼ਾਮ ਨੂੰ ਨੌਜਵਾਨ ਨੂੰ ਲੱਭਣ ਤੋਂ ਬਾਅਦ ਉਸਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ। ਕੈਨੇਡੀਅਨ ਨੌਜਵਾਨ ਨੇ ਘਟਨਾ ਲਈ ਮੁਆਫ਼ੀ ਮੰਗੀ ਅਤੇ ਬਜ਼ੁਰਗ ਵਿਅਕਤੀ ਨਾਲ ਇਸ ਤਰ੍ਹਾਂ ਵਿਵਹਾਰ ਕਰਨ 'ਤੇ ਅਫਸੋਸ ਪ੍ਰਗਟ ਕੀਤਾ।

ਕੀ ਸੀ ਪੂਰਾ ਮਾਮਲਾ 

Continues below advertisement

ਜਦੋਂ ਬਜ਼ੁਰਗ ਵਿਅਕਤੀ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਤਾਂ ਨੌਜਵਾਨ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਆਰੋਪੀ ਨੌਜਵਾਨ ਨੇ ਮਾਸਕ ਲਗਾ ਰੱਖਿਆ ਹੈ ਅਤੇ ਉਹ ਬਜ਼ੁਰਗ 'ਤੇ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਮੌਕੇ 'ਤੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ। ਫਿਰ ਪੁਲਿਸ ਨੇ ਆਰੋਪੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਇਸ ਘਟਨਾ ਤੋਂ ਬਾਅਦ 10 ਦੇ ਕਰੀਬ ਭਾਰਤੀ ਮੂਲ ਦੇ ਨੌਜਵਾਨਾਂ ਨੇ ਉਕਤ ਨੌਜਵਾਨ ਦੀ ਭਾਲ ਕੀਤੀ ਅਤੇ ਉਸਦੇ ਘਰ ਪਹੁੰਚ ਗਏ। ਉੱਥੇ ਇੱਕ ਨੌਜਵਾਨ ਨੇ ਪਹਿਲਾਂ ਉਸਨੂੰ ਬਾਹਰ ਬੁਲਾਇਆ, ਉਸ ਨਾਲ ਗੱਲ ਕੀਤੀ। ਉਸਨੂੰ ਕਿਹਾ ਕਿ ਜੋ ਤੂੰ ਕੀਤਾ ਹੈ ,ਉਸ ਲਈ ਮੁਆਫ਼ੀ ਮੰਗ ਲਵੋ। ਫਿਰ ਆਰੋਪੀ ਨੌਜਵਾਨ ਨੇ ਕਿਹਾ ਕਿ ਉਸਨੂੰ ਪਛਤਾਵਾ ਹੈ ਕਿ ਉਸ ਨੇ ਬਜ਼ੁਰਗ ਵਿਅਕਤੀ ਨੂੰ ਗਲਤ ਬੋਲਿਆ ਹੈ। ਫਿਰ ਉਸਨੇ ਮੁਆਫੀ ਮੰਗੀ।

 ਹਾਲਾਂਕਿ ਦੁਬਾਰਾ ਝਗੜਾ ਹੁੰਦੇ -ਹੁੰਦੇ ਟਲ ਗਿਆ 

ਇਸ ਦੌਰਾਨ ਆਰੋਪੀ ਨੌਜਵਾਨ ਦੀ ਮਾਂ ਆ ਗਈ। ਉਸਨੇ ਆਪਣੇ ਪੁੱਤਰ ਨੂੰ ਉਠਾਇਆ ਅਤੇ ਭਾਰਤੀ ਨੌਜਵਾਨਾਂ ਨੂੰ ਚਲੇ ਜਾਣ ਲਈ ਕਿਹਾ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਥੋੜਾ ਜਿਹਾ ਝਗੜਾ ਹੋਇਆ। ਆਰੋਪੀ ਨੌਜਵਾਨ ਦੀ ਮਾਂ ਨੇ ਮੌਕੇ ਸੰਭਾਲਦੇ ਹੋਏ ਉਨ੍ਹਾਂ ਨੂੰ ਆਪਣੀ ਜਗ੍ਹਾ ਤੋਂ ਜਾਣ ਲਈ ਕਿਹਾ ਅਤੇ ਫਿਰ ਸ਼ਟਰ ਬੰਦ ਕਰਕੇ ਅੰਦਰ ਚਲੀ ਗਈ।