Ram Mandir Inauguration: 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਹੀ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਇਆ ਸੀ। ਇਸ ਦੀ ਗੂੰਜ ਦੁਨੀਆ ਭਰ ਵਿਚ ਸੁਣਾਈ ਦਿੱਤੀ। ਇਸ ਮਾਮਲੇ 'ਤੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਇਹ ਦੁਨੀਆ ਭਰ ਦੇ 1.2 ਅਰਬ ਹਿੰਦੂਆਂ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ।


ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੁੱਧਵਾਰ (31 ਜਨਵਰੀ) ਨੂੰ ਰਾਮ ਮੰਦਰ 'ਤੇ ਕੈਨੇਡਾ ਦੀ ਸੰਸਦ 'ਚ ਬੋਲਦਿਆਂ ਹੋਇਆਂ ਚੰਦਰ ਆਰੀਆ ਨੇ ਕਿਹਾ ਕਿ ਜਦੋਂ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਤਾਂ ਮੈਂ ਓਟਾਵਾ ਦੇ ਹਿੰਦੂ ਮੰਦਰ 'ਚ ਸੀ ਅਤੇ ਇਸ ਦੀ ਲਾਈਵ ਕਵਰੇਜ ਦੇਖੀ ਸੀ। ਇਹ ਇੱਕ ਭਾਵਨਾਤਮਕ ਪਲ ਸੀ।


ਉਨ੍ਹਾਂ ਨੇ ਕਿਹਾ, “ਦੁਨੀਆ ਦੇ ਸਭ ਤੋਂ ਪੁਰਾਣੇ ਧਰਮ ਦੇ ਇਤਿਹਾਸ ਵਿੱਚ 22 ਜਨਵਰੀ 2024 ਕੈਨੇਡਾ ਵਿੱਚ 10 ਲੱਖ ਹਿੰਦੂਆਂ ਸਮੇਤ ਦੁਨੀਆ ਭਰ ਦੇ 1.2 ਬਿਲੀਅਨ ਹਿੰਦੂਆਂ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਚਿੰਨ੍ਹ ਹੈ। "ਸਦੀਆਂ ਦੀ ਆਸ ਅਤੇ ਬੇਅੰਤ ਕੁਰਬਾਨੀਆਂ ਤੋਂ ਬਾਅਦ, ਅਯੁੱਧਿਆ ਵਿੱਚ ਬ੍ਰਹਮ ਮੰਦਰ ਦਾ ਉਦਘਾਟਨ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਨਾਲ ਕੀਤਾ ਗਿਆ, ਇੱਕ ਅਜਿਹਾ ਕੰਮ ਜੋ ਇੱਕ ਮੂਰਤੀ ਨੂੰ ਦੇਵਤੇ ਵਿੱਚ ਬਦਲ ਦਿੰਦਾ ਹੈ।"




ਇਹ ਵੀ ਪੜ੍ਹੋ: H1-B Visa: ਅਮਰੀਕਾ ਨੇ H1-B ਵੀਜ਼ਾ ਸਬੰਧੀ ਨਿਯਮਾਂ 20 ਸਾਲਾਂ ਬਾਅਦ ਕੀਤਾ ਬਦਲਾਅ, ਹੁਣ ਘਰ ਬੈਠੇ ਮਿਲੇਗੀ ਆਹ ਸਹੂਲਤ


'ਕੈਨੇਡਾ ਦੇ 115 ਮੰਦਰਾਂ 'ਚ ਦੇਖੀ ਗਈ ਲਾਈਵ ਕਵਰੇਜ'


ਕੈਨੇਡਾ ਦੀ ਪਾਰਲੀਮੈਂਟ ਵਿੱਚ ਉਨ੍ਹਾਂ ਦੱਸਿਆ ਕਿ ਰਾਮ ਮੰਦਰ ਉਦਘਾਟਨ ਦੀ ਲਾਈਵ ਕਵਰੇਜ ਕਰੀਬ 115 ਮੰਦਰਾਂ ਅਤੇ ਕਈ ਪ੍ਰੋਗਰਾਮਾਂ ਵਿੱਚ ਦੇਖੀ ਗਈ। ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਨੇ ਕਿਹਾ, “ਕੈਨੇਡਾ ਵਿੱਚ ਲਗਭਗ 115 ਮੰਦਰਾਂ ਅਤੇ ਸਮਾਗਮਾਂ ਵਿੱਚ ਹੋਰ ਹਿੰਦੂਆਂ ਵਾਂਗ, ਮੈਂ ਓਟਾਵਾ ਹਿੰਦੂ ਮੰਦਰ ਵਿੱਚ ਇਸ ਭਾਵਨਾਤਮਕ ਪਲ ਦੀ ਲਾਈਵ ਕਵਰੇਜ ਦੇਖੀ।


ਉਨ੍ਹਾਂ ਨੇ ਭਾਰਤ ਨੂੰ ਹਿੰਦੂਆਂ ਦੀ ਜਨਮ ਭੂਮੀ ਦੱਸਦਿਆਂ ਅੱਗੇ ਕਿਹਾ, "ਹਿੰਦੂ ਧਰਮ ਦਾ ਜਨਮ ਭੂਮੀ ਭਾਰਤ, ਇੱਕ ਪ੍ਰਮੁੱਖ ਵਿਸ਼ਵ ਆਰਥਿਕ ਅਤੇ ਭੂ-ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਆਪਣੀ ਸਭਿਅਤਾ ਦਾ ਪੁਨਰ ਨਿਰਮਾਣ ਕਰ ਰਿਹਾ ਹੈ।" ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਆਰਥਿਕ ਮੌਕਿਆਂ ਨੂੰ ਸਾਂਝਾ ਕਰਨ ਅਤੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਕੁਦਰਤੀ ਭਾਈਵਾਲ ਹਨ।


ਇਹ ਵੀ ਪੜ੍ਹੋ: Gyanvapi Case: ਗਿਆਨਵਾਪੀ ਮਾਮਲੇ 'ਚ ਹਿੰਦੂ ਧਿਰ ਦੀ ਵੱਡੀ ਜਿੱਤ, ਜ਼ਿਲ੍ਹਾ ਅਦਾਲਤ ਨੇ ਬੇਸਮੈਂਟ 'ਚ ਪੂਜਾ ਕਰਨ ਦੀ ਦਿੱਤੀ ਇਜਾਜ਼ਤ