ਤੁਸੀਂ ਕਦੇ ਨਹੀਂ ਦੇਖਿਆ ਹੋਣਾ ਲੋਕਾਂ ਨਾਲ ਪਰੇਡ 'ਚ ਤੁਰਿਆ ਜਾਂਦਾ ਤੇ ਵਿਰੋਧੀ ਲੀਡਰ ਨੂੰ ਜੱਫੀ ਪਾਉਣ ਵਾਲਾ ਪ੍ਰਧਾਨ ਮੰਤਰੀ
ਏਬੀਪੀ ਸਾਂਝਾ | 08 Aug 2019 02:04 PM (IST)
ਦਰਅਸਲ, ਵੈਨਕੂਵਰ ਸ਼ਹਿਰ ਵਿੱਚ ਸਮਲਿੰਗੀ ਭਾਈਚਾਰੇ ਯਾਨੀ LGBTQ ਲਈ ਕੱਢੀ ਗਈ Pride Prade ਦੌਰਾਨ ਟਰੂਡੋ ਨੇ ਜਗਮੀਤ ਸਿੰਘ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਿਲਣਸਾਰ ਹੋਣ ਬਾਰੇ ਤਾਂ ਸਭ ਜਾਣਦੇ ਹਨ ਪਰ ਉਹ ਇੰਨੇ ਖੁੱਲ੍ਹਦਿਲੇ ਹਨ ਕਿ ਆਪਣੇ ਵਿਰੋਧੀ ਨੂੰ ਵੀ ਗਲ ਲਾ ਲੈਂਦੇ ਹਨ ਤੇ ਉਹ ਵੀ ਸੈਂਕੜੇ ਲੋਕਾਂ ਦਰਮਿਆਨ। ਲੀਡਰ ਦਾ ਇਹ ਸੁਭਾਅ ਉਦੋਂ ਹੋਰ ਵੀ ਖਿੜਦਾ ਹੈ ਜਦ ਉਹ ਚੋਣਾਂ ਸਿਰ 'ਤੇ ਹੋਣ। ਜੀ ਹਾਂ, Canada ਦੇ PM ਜਸਟਿਨ ਟਰੂਡੋ ਨੇ ਆਪਣੇ ਵਿਰੋਧੀ ਤੇ ਐਨਡੀਪੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਜੱਫੀ ਵੀ ਪਾਈ। ਦਰਅਸਲ, ਵੈਨਕੂਵਰ ਸ਼ਹਿਰ ਵਿੱਚ ਸਮਲਿੰਗੀ ਭਾਈਚਾਰੇ ਯਾਨੀ LGBTQ ਲਈ ਕੱਢੀ ਗਈ Pride Parade ਦੌਰਾਨ ਟਰੂਡੋ ਨੇ ਜਗਮੀਤ ਸਿੰਘ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰੇਡ ਵਿੱਚ ਤੁਰ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਜਗਮੀਤ ਸਿੰਘ 'ਤੇ ਪੈ ਗਈ। ਉਹ ਭੱਜ ਕੇ ਜਗਮੀਤ ਸਿੰਘ ਕੋਲ ਆਉਂਦੇ ਹਨ ਤੇ ਹੱਥ ਮਿਲਾ ਕੇ ਉਨ੍ਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਹਨ। ਟਰੂਡੋ ਨੇ ਸਿਆਸਤ ਤੋਂ ਉੱਪਰ ਉੱਠ ਕੇ ਚੰਗੇ ਰਿਸ਼ਤਿਆਂ ਦਾ ਸਬੂਤ ਦਿੱਤਾ। ਕੈਨੇਡਾ ਦੇ ਪੀਐਮ ਟਰੂਡੋ ਨੇ ਆਪਣੇ ਇਸ ਮਿਲਾਪੜੇ ਸੁਭਾਅ ਨਾਲ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਪਰੇਡ ਵਿੱਚ ਜਿੱਥੇ ਪੀਐਮ ਉਮੀਦਵਾਰ ਤੇ NDP ਲੀਡਰ ਜਗਮੀਤ ਸਿੰਘ ਦੇ ਨਾਲ-ਨਾਲ ਗਰੀਨ ਪਾਰਟੀ ਦੀ ਲੀਡਰ ਏਲਿਜ਼ਾਬੇਥ ਮੇਅ ਵੀ ਸ਼ਾਮਲ ਹੋਈ, ਪਰ ਸਭ ਨੂੰ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸਚਿਰ ਦੀ ਗੈਰਹਾਜ਼ਰੀ ਜ਼ਰੂਰ ਰੜਕੀ। ਕੈਨੇਡਾ ਵਿੱਚ ਇਸੇ ਸਾਲ ਆਮ ਚੋਣਾਂ ਹੋਣੀਆਂ ਹਨ। ਦੇਖੋ ਵੀਡੀਓ-