ਸੈਨ ਫ੍ਰਾਂਸਿਸਕੋ: ਅਮਰੀਕੀ ਸੂਬੇ ਕੈਲੇਫੋਰਨੀਆ ਦੇ ਟਾਪੂ 'ਤੇ 1,30,000 ਡਾਲਰ ਯਾਨੀ ਤਕਰੀਬਨ 20,86,004 ਰੁਪਏ ਦੀ ਵੱਡੀ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਦੋ ਲੋਕਾਂ ਵਿੱਚ ਵੰਡੀ ਜਾਵੇਗੀ। ਇਸ ਤਨਖ਼ਾਹ ਬਦਲੇ ਕਰਮਚਾਰੀ ਨੂੰ ਇਤਿਹਾਸਕ ਲਾਈਟ ਹਾਊਸ ਦੀ ਦੇਖਰੇਖ ਕਰਨੀ ਹੋਵੇਗੀ।


ਸੀਐਨਐਨ ਦੀ ਰਿਪੋਰਟ ਮੁਤਾਬਕ ਈਸਟ ਬ੍ਰਦਰ ਲਾਈਟ ਸਟੇਸ਼ਨ ਸੈਨ ਪਾਬਲੋ ਖਾੜੀ 'ਚ ਸਥਿਤ ਹੈ। 1874 ਈਸਵੀ ਵਿੱਚ ਸੈਨ ਫ੍ਰਾਂਸਿਸਕੋ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਬੇੜੀਆਂ ਤੇ ਮਲਾਹਾਂ ਲਈ ਰਾਹ ਦਿਸੇਰਾ ਬਣਨ ਲਈ ਇਸ ਦੀ ਸਥਾਪਨਾ ਕੀਤੀ ਗਈ। ਹਾਲਾਂਕਿ, 1960 ਦੇ ਦਹਾਕੇ ਵਿੱਚ ਇਸ ਲਾਈਟ ਹਾਊਸ ਨੂੰ ਸਵੈਚਾਲੀ ਕਰ ਦਿੱਤਾ ਗਿਆ, ਜੋ ਹਾਲੇ ਤਕ ਕੰਮ ਕਰ ਰਿਹਾ ਹੈ।

ਸੰਨ 1979 ਤੋਂ ਹੀ ਇਸ ਲਾਈਟ ਹਾਊਸ ਵਿੱਚ ਸੈਲਾਨੀਆਂ ਦੇ ਠਹਿਰਨ ਲਈ ਕੁਝ ਬਿਸਤਰੇ ਹਨ ਤੇ ਉਨ੍ਹਾਂ ਨੂੰ ਸਵੇਰ ਦਾ ਨਾਸ਼ਤਾ ਵੀ ਦਿੱਤਾ ਜਾਂਦਾ ਹੈ। ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਤੋਂ ਹੀ ਲਾਈਟ ਹਾਊਸ ਦੀ ਦੇਖ-ਰੇਖ ਹੁੰਦੀ ਹੈ। ਇਸੇ ਦੇਖਭਾਲ ਲਈ ਹੁਣ ਇਛੁੱਕ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਹਾਲਾਂਕਿ, ਉਮੀਦਵਾਰਾਂ ਲਈ ਸ਼ਰਤ ਹੈ ਕਿ ਉਨ੍ਹਾਂ ਨੂੰ ਮਹਿਮਾਨਨਿਵਾਜ਼ੀ ਕਾਰੋਬਾਰ ਵਿੱਚ ਕੰਮ ਦਾ ਤਜ਼ਰਬੇ ਤੇ ਅਮਰੀਕੀ ਕੋਸਟ ਗਾਰਡ ਕਮਰਸ਼ੀਅਲਲ ਬੋਟ ਆਪ੍ਰੇਟਰ ਲਾਈਸੰਸ ਹੋਣਾ ਵੀ ਲਾਜ਼ਮੀ ਹੈ।