ਅੰਕਾਰਾ:ਤੁਰਕੀ ਦੇ ਇੱਕ ਚੈਨਲ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਦਾਅਵਾ ਕੀਤਾ ਜਾ ਰਿਹਾ ਕਿ ਇਹ ਵੀਡੀਓ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਾਸ਼ੋਜੀ ਦੀ ਹੱਤਿਆ ਨਾਲ ਸਬੰਧਤ ਹੈ। ਇਸ 'ਚ ਤਿੰਨ ਲੋਕ ਬੈਗ ਚ ਕੁਝ ਲਿਜਾਂਦੇ ਦਿਖਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬੈਗ 'ਚ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਸਨ। ਬੀਤੀ 2 ਅਕਤੂਬਰ ਨੂੰ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਚ ਖਾਸ਼ੋਜੀ ਦੀ ਹੱਤਿਆ ਹੋਈ ਸੀ।

ਇਹ ਤਸਵੀਰਾਂ ਸੀ ਚੈਨਲ 'ਤੇ ਐਤਵਾਰ ਜਾਰੀ ਹੋਈਆਂ ਹਨ। ਇਨ੍ਹਾਂ ਚ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਚ ਤਾਇਨਾਤ ਰਾਜਦੂਤ ਦੇ ਘਰ ਤੋਂ ਤਿੰਨ ਲੋਕ ਸੂਟਕੇਸ ਤੇ 2 ਵੱਡੇ ਕਾਲੇ ਬੈਗ ਲਿਜਾਂਦੇ ਦਿਖਾਈ ਦੇ ਰਹੇ ਹਨ। ਰਾਜਦੂਤ ਦਾ ਘੜ ਸਾਊਦੀ ਦੂਤਾਵਾਸ ਦੇ ਨਜ਼ਦੀਕ ਹੈ। ਖਾਸ਼ੋਜੀ ਤੁਰਕੀ ਚ ਰਹਿੰਦੀ ਆਪਣੀ ਮੰਗੇਤਰ ਹੇਟਿਸ  ਸੇਂਗੀਜ ਨਾਲ ਨਿਕਾਹ ਕਰਾਉਣਾ ਚਾਹੁੰਦੇ ਸਨ।

ਇਸਦੀ ਆਗਿਆ ਲਈ ਉਹ 2 ਅਕਤੂਬਰ ਨੂੰ ਦਸਤਾਵੇਜ ਲੈਣ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਾਵਾਸ ਗਏ ਸਨ ਪਰ ਉੱਥੋਂ ਵਾਪਸ ਨਹੀਂ ਪਰਤੇ।