ਵਾਸ਼ਿੰਗਟਨ: ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਲੋਕਾਂ ਨੇ ਰਾਹਤ ਦੇ ਸਾਹ ਲਏ ਹਨ। ਇਸ ਦੇ ਨਾਲ ਹੀ ਲੋਕਾਂ ਨੇ ਇਹ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਵੈਕਸੀਨੇਸ਼ਨ ਮਹਾਮਾਰੀ ਨਾਲ ਜੰਗ ਤੋਂ ਉਨ੍ਹਾਂ ਨੂੰ ਜਲਦੀ ਹੀ ਰਾਹਤ ਦਵੇਗੀ। ਇਸ ਦੇ ਉਲਟ ਬਿਮਾਰੀ ਨਿਯੰਤਰਣ ਤੇ ਰੋਕਥਾਮ ਕੇਂਦਰ ਦੇ ਮੁਖੀ ਨੇ ਤਾਜ਼ਾ ਚੇਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਪੂਰੀ ਆਬਾਦੀ ਦੇ ਟੀਕਾਕਰਨ ਤੋਂ ਪਹਿਲਾਂ ਕੋਰੋਨਾ ਦਾ 'ਚੌਥੀ ਉਛਾਲ' ਹੋ ਸਕਦਾ ਹੈ।
ਸੋਮਵਾਰ ਨੂੰ ਵ੍ਹਾਈਟ ਹਾਊਸ ਦੀ ਬ੍ਰੀਫਿੰਗ ਦੌਰਾਨ ਰਾਸ਼ੇਲ ਵਾਲੇਨਸਿੱਕੀ ਨੇ ਕਿਹਾ, "ਮਾਮਲਿਆਂ ਦੇ ਇਸ ਪੜਾਅ 'ਤੇ ਵਧ ਰਹੇ ਵੈਰੀਏਬਲਸ ਨਾਲ, ਸਖ਼ਤ ਮਿਹਨਤ ਕਰਕੇ ਹਾਸਲ ਕੀਤੀ ਜਿੱਤ ਨੂੰ ਅਸੀਂ ਪੂਰੀ ਤਰ੍ਹਾਂ ਗੁਆਉਣ ਲਈ ਖੜ੍ਹੇ ਹਾਂ।" ਉਨ੍ਹਾਂ ਕਿਹਾ ਕਿ ਮਹੱਤਵਪੂਰਨ ਸੁਰੱਖਿਆ ਉਪਾਵਾਂ ਦੇ ਜ਼ਰੀਏ ਸਾਡੇ ਕੋਲ ਇਸ ਦੇਸ਼ ਵਿੱਚ ਚੌਥੇ ਉਛਾਲ ਦੇ ਕੇਸਾਂ ਨੂੰ ਰੋਕਣ ਦੀ ਸਮਰੱਥਾ ਹੈ।
ਜੌਨ ਹਾਪਕਿਨਜ਼ ਮੁਤਾਬਕ ਅਮਰੀਕਾ ਵਿੱਚ 28.5 ਮਿਲੀਅਨ ਤੋਂ ਵੱਧ ਕੋਵਿਡ-19 ਦੇ ਮਾਮਲੇ ਤੇ 5 ਲੱਖ 13 ਹਜ਼ਾਰ ਮੌਤਾਂ ਸਾਹਮਣੇ ਆਈਆਂ। ਜਨਵਰੀ ਵਿੱਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਗਈ ਪਰ ਇਸ ਨੇ ਇੱਕ ਵਾਰ ਫਿਰ ਵਧਣਾ ਸ਼ੁਰੂ ਕਰ ਦਿੱਤਾ। ਵ੍ਹਾਈਟ ਹਾਊਸ ਵਿਖੇ ਕੋਰੋਨਾਵਾਇਰਸ ਰਿਸਪਾਂਸ ਟੀਮ ਦੇ ਕੁਆਰਡੀਨੇਟਰ ਜੈੱਫ ਜਾਇੰਟਸ ਨੇ ਕਿਹਾ ਕਿ ਸ਼ਨੀਵਾਰ ਨੂੰ ਵਰਤੋਂ ਲਈ ਜੋਨਸਨ ਐਂਡ ਜੋਨਸਨ ਦੀ ਸਿੰਗਲ ਡੋਜ਼ ਕੋਵਿਡ-19 ਵੈਕਸੀਨ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਮੁਤਾਬਕ ਕੰਪਨੀ ਆਉਣ ਵਾਲੇ ਦਿਨਾਂ ਵਿੱਚ 3.9 ਮਿਲੀਅਨ ਖੁਰਾਕਾਂ ਦੇਣ ਲਈ ਤਿਆਰ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮਾਰਚ ਦੇ ਅੰਤ ਤੱਕ ਕੰਪਨੀ 16 ਮਿਲੀਅਨ ਦੀ ਵਾਧੂ ਖੁਰਾਕ ਸਪਲਾਈ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਫਾਈਜ਼ਰ ਤੇ ਮੋਡਰਨਾ ਵਲੋਂ ਭੇਜੀ ਵੈਕਸੀਨ ਦਾ ਭੰਡਾਰ ਕੀਤਾ ਗਿਆ ਹੈ ਤੇ ਦੋਵਾਂ ਨੇ ਡਬਲ ਡੋਜ਼ ਕੋਵਿਡ-19 ਟੀਕਾ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: ਅਵਾਰਾ ਕੁੱਤੇ ਦੇ ਸੱਤ ਸਾਲਾਂ ਬੱਚੀ ਨੂੰ ਬਣਾਇਆ ਸ਼ਿਕਾਰ, ਬੱਚੀ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904