ਸੱਪ ਦੇ ਡੰਗਣ ਨਾਲ ਲੋਕਾਂ ਦੀ ਮੌਤ ਹੋਣਾ ਬਹੁਤ ਆਮ ਗੱਲ ਹੈ, ਪਰ ਦੱਖਣੀ ਚੀਨ 'ਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇੱਥੇ ਇੱਕ ਰੈਸਟੋਰੈਂਟ 'ਚ ਸ਼ੈੱਫ ਨੇ ਕੋਬਰਾ ਸੱਪ ਦਾ ਸਿਰ ਵੱਢ ਦਿੱਤਾ ਸੀ ਤੇ ਇਸ ਨੂੰ ਇੱਕ ਪਾਸੇ ਰੱਖ ਦਿੱਤਾ। ਇਸ ਤੋਂ ਬਾਅਦ ਸ਼ੈੱਫ ਨੇ ਸੱਪ ਦਾ ਸੂਪ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ। ਲਗਪਗ 20 ਮਿੰਟ ਬਾਅਦ ਜਿਵੇਂ ਹੀ ਸ਼ੈਫ ਨੇ ਸੱਪ ਦੇ ਕੱਟੇ ਹੋਏ ਸਿਰ ਨੂੰ ਚੁੱਕਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ। ਕੱਟੇ ਹੋਏ ਸੱਪ ਦੇ ਉਸ ਨੂੰ ਡੰਗ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।


ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ ਸਪੀਟਿੰਗ ਕੋਬਰਾ ਸੱਪ ਦੇ ਮਾਂਸ ਨਾਲ ਬਣਿਆ ਸੂਪ ਤਿਆਰ ਕਰ ਰਹੇ ਸਨ। ਉਸੇ ਸਮੇਂ ਸੱਪ ਨੇ ਸ਼ੈੱਫ ਨੂੰ ਡੰਗ ਲਿਆ। ਦਰਅਸਲ ਚੀਨ 'ਚ ਜ਼ਹਿਰੀਲੇ ਕੋਬਰਾ ਸੱਪ ਦੇ ਸੂਪ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਸੂਪ ਜ਼ਿਆਦਾਤਰ ਰੈਸਟੋਰੈਂਟਾਂ 'ਚ ਮਿਲਦਾ ਹੈ।


ਸ਼ੈੱਫ ਪੇਂਗ ਫੈਨ ਨੂੰ ਸਪੀਟਿੰਗ ਕੋਬਰਾ ਦਾ ਸਿਰ ਕਲਮ ਕਰਨ ਤੋਂ ਬਾਅਦ ਸੂਪ ਬਣਾਉਣ 'ਚ 20 ਮਿੰਟ ਲੱਗ ਗਏ। ਇਸ ਤੋਂ ਬਾਅਦ ਸ਼ੈੱਫ ਨੇ ਰਸੋਈ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਸ਼ੈੱਫ ਨੇ ਸੱਪ ਦੇ ਕੱਟੇ ਹੋਏ ਸਿਰ ਨੂੰ ਕੂੜੇਦਾਨ 'ਚ ਸੁੱਟਣ ਲਈ ਚੁੱਕਿਆ। ਜਦੋਂ ਅਚਾਨਕ ਕੱਟੇ ਹੋਏ ਸਿਰ ਨੂੰ ਸ਼ੈੱਫ ਨੇ ਚੱਕਿਆ ਤਾਂ ਉਸ ਨੇ ਡੰਗ ਲਿਆ।


ਰੈਸਟੋਰੈਂਟ 'ਚ ਮੌਜੂਦ ਗਾਹਕ 44 ਸਾਲਾ ਲਿਨ ਸਨ ਨੇ ਕਿਹਾ, "ਮੈਂ ਆਪਣੀ ਪਤਨੀ ਦੇ ਜਨਮਦਿਨ ਮੌਕੇ ਰੈਸਟੋਰੈਂਟ 'ਚ ਰਾਤ ਦਾ ਖਾਣਾ ਖਾ ਰਿਹਾ ਸੀ। ਅਚਾਨਕ ਹੰਗਾਮਾ ਹੋ ਗਿਆ। ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ, ਪਰ ਰਸੋਈ ਵਿੱਚੋਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ।"


ਉਸ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਪਤਾ ਲੱਗਿਆ ਕਿ ਸ਼ੈੱਫ ਨੂੰ ਸੱਪ ਨੇ ਡੰਗ ਲਿਆ ਹੈ, ਉੱਥੇ ਭਾਜੜ ਮਚ ਗਈ। ਇੱਕ ਡਾਕਟਰ ਨੂੰ ਬੁਲਾਇਆ ਗਿਆ। ਪਰ ਜਦੋਂ ਤਕ ਡਾਕਟਰਾਂ ਦੀ ਟੀਮ ਮਦਦ ਲਈ ਪਹੁੰਚੀ, ਸ਼ੈੱਫ ਦੀ ਮੌਤ ਹੋ ਚੁੱਕੀ ਸੀ।


ਇੱਕ ਪੁਲਿਸ ਬੁਲਾਰੇ ਨੇ ਇਸ ਘਟਨਾ ਬਾਰੇ ਕਿਹਾ, "ਇਹ ਇਕ ਬਹੁਤ ਹੀ ਅਜੀਬ ਮਾਮਲਾ ਹੈ। ਇਹ ਸਿਰਫ਼ ਇਕ ਦੁਰਘਟਨਾ ਲੱਗ ਰਹੀ ਹੈ। ਸ਼ੈੱਫ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਜਾ ਸਕਦਾ ਸੀ। ਸਿਰਫ ਡਾਕਟਰ ਉਸ ਦੀ ਮਦਦ ਕਰ ਸਕਦੇ ਸਨ।"


ਹਾਲਾਂਕਿ, ਇਸ ਮਾਮਲੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੱਪ ਮਾਰੇ ਜਾਣ ਤੋਂ ਬਾਅਦ ਵੀ ਇਕ ਘੰਟੇ ਤਕ ਪ੍ਰਤੀਕਿਰਿਆਸ਼ੀਲ ਗਤੀਵਿਧੀਆਂ ਕਰ ਸਕਦੇ ਹਨ। ਕੋਬਰਾ ਦੇ ਥੁੱਕਣ ਦਾ ਜ਼ਹਿਰ ਬੁਰਾ ਹੁੰਦਾ ਹੈ। ਇਸ 'ਚ ਨਿਊਰੋਟੌਕਸਿਨ ਹੁੰਦੇ ਹਨ, ਜੋ 30 ਮਿੰਟਾਂ ਦੇ ਅੰਦਰ ਮਾਰ ਸਕਦੇ ਹਨ ਜਾਂ ਅਧਰੰਗ ਕਰ ਸਕਦੇ ਹਨ।