ਕਾਬੁਲ: ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਸਰਕਾਰ ਚਲਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਲਈ ਸੂਬਿਆਂ 'ਚ ਗਵਰਨਰ ਦੀ ਤਾਇਨਾਤੀ ਦੇ ਨਾਲ ਹੀ ਵੱਖ-ਵੱਖ ਵਿਭਾਗ ਬਣਾ ਕੇ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਤਾਲਿਬਾਨ ਨੇ ਦੁਨੀਆਂ ਦੀ ਸਭ ਤੋਂ ਖਤਰਨਾਕ ਜੇਲ੍ਹ ਦਾ ਕੈਦੀ ਤੇ ਸ਼ਾਂਤੀਵਾਰਤਾ ਦੇ ਵਿਰੋਧੀ ਨੂੰ ਦੇਸ਼ ਦੇ ਰੱਖਿਆ ਵਿਭਾਗ ਦੀ ਕਾਮਨਾ ਸੌਂਪੀ ਹੈ।


ਦੇਸ਼ ਦੀ ਰਾਜਧਾਨੀ 'ਚ ਰਾਸ਼ਟਰਪਤੀ ਭਵਨ ਫਤਹਿ ਜਿਹੀਆਂ ਵੱਡੀਆਂ ਜ਼ਿੰਮੇਵਾਰੀਆਂ ਲਈ ਤਾਲਿਬਾਨ ਨੇ ਅਬਦੁਲ ਕਯੂਮ ਜਾਕਿਰ 'ਤੇ ਭਰੋਸਾ ਕੀਤਾ। ਰਾਸ਼ਟਰਪਤੀ ਅਸ਼ਰਫ ਗਨੀ ਦੇ ਫਰਾਰ ਹੋਣ ਤੋਂ ਬਾਅਦ ਰਾਸ਼ਟਰਪਤੀ ਭਵਨ 'ਚ ਸਭ ਤੋਂ ਪਹਿਲਾਂ ਦਾਖਲ ਹੋਣ ਵਾਲੇ ਅੱਤਵਾਦੀਆਂ 'ਚ ਅਬਦੁਲ ਕਯੂਮ ਜਾਕਿਰ ਹੀ ਸ਼ਾਮਿਲ ਸੀ। ਇਨਾਮ ਦੇ ਰੂਪ 'ਚ ਹੁਣ ਅਬਦੁਲ ਕਯੂਮ ਨੂੰ ਤਾਲਿਬਾਨ ਨੇ ਇਸਲਾਮਿਕ ਅਮੀਰਾਤ ਅਫਗਾਨਿਸਤਾਨ ਦਾ ਨਵਾਂ ਰੱਖਿਆ ਮੰਤਰੀ ਬਣਾਇਆ ਹੈ।


ਕੌਣ ਹੈ ਅਫਗਾਨਿਸਤਾਨ ਦਾ ਨਵਾਂ ਰੱਖਿਆ ਮੰਤਰੀ ਕਯੂਮ ਜਾਕਰ?


ਅਬਦੁਲ ਕਯੂਮ ਜਾਕਿਰ 48 ਸਾਲ ਦਾ ਹੈ। ਜਾਕਿਰ ਦਾ ਜਨਮ ਅਫ਼ਗਾਨਿਸਤਾਨ ਦੇ ਹੇਲਮੰਡ ਚ ਹੋਇਆ ਸੀ। ਅਬਦੁਲ ਕਯੂਮ ਜਾਕਿਰ ਦੀ ਗਿਣਤੀ ਖੂੰਖਾਰ ਤਾਲਿਬਾਨੀ ਦੇ ਰੂਪ 'ਚ ਹੁੰਦੀ ਹੈ। ਇਸ ਵਜ੍ਹਾ ਨਾਲ ਵਰਲਡ ਟ੍ਰੇਡ ਟਾਵਰ 'ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਗ੍ਰਿਫ਼ਤਾਰ ਕਰਕੇ ਜਾਕਿਰ ਨੂੰ ਕਿਊਬਾ 'ਚ ਆਪਣੀ ਬਣਾਈ ਸਭ ਤੋਂ ਖਤਰਨਾਕ ਜੇਲ੍ਹ ਗਵਾਂਟਨਾਮੋ ਭੇਜ ਦਿੱਤਾ।


ਗਵਾਂਟਨਾਮੋ ਬੇ 'ਚ ਦੁਨੀਆਂਭਰ ਦੇ ਸਭ ਤੋਂ ਵੱਡੇ ਅੱਤਵਾਦੀਆ ਨੂੰ ਕੈਦ ਕੀਤਾ ਜਾਂਦਾ ਸੀ। ਅੰਤਰ-ਰਾਸ਼ਟਰੀ ਮੀਡੀਆ ਦੇ ਮੁਤਾਬਕ ਅਮਰੀਕਾ ਨੇ ਆਪਣੇ ਨੇਵੀ ਬੇਸ ਨੂੰ ਹੀ ਜੇਲ੍ਹ 'ਚ ਤਬਦੀਲ ਕਰ ਦਿੱਤਾ ਸੀ ਜਿੱਥੇ ਕੈਦੀਆਂ ਨੂੰ ਨਾਰੰਗੀ ਡ੍ਰੈਸ 'ਚ ਪਿੰਜਰੇਨੁਮਾ ਵਾੜੇ 'ਚ ਰੱਖਿਆ ਜਾਂਦਾ ਸੀ।


ਜਾਕਿਰ ਗਵਾਂਟਨਾਮੋ ਜੇਲ੍ਹ 'ਚ 2002 ਤੋਂ 2007 ਤਕ ਕੈਦ ਰਿਹਾ। ਰਿਪੋਰਟ ਦੇ ਮੁਤਾਬਕ ਜੇਲ੍ਹ ਏਨੀ ਖਤਰਨਾਕ ਸੀ ਕਿ 9/11 ਹਮਲੇ ਤੋਂ ਬਾਅਦ ਇੱਥੇ ਕੈਦ ਕੀਤੇ 40 ਅੱਤਵਾਦੀਆਂ ਲਈ ਕਰੀਬ 1800 ਜਵਾਨ ਤਾਇਨਾਤ ਕੀਤੇ ਗਏ ਤੇ ਹਰ ਕੈਦੀ ਤੇ ਸਾਲਾਨਾ ਔਸਤਨ 73 ਕਰੋੜ ਤੇ ਫੌਜ ਦੀ ਸੁਰੱਖਿਆ 'ਤੇ 3900 ਕਰੋੜ ਰੁਪਏ ਖਰਚ ਹੁੰਦਾ ਸੀ।


ਅਬਦੁਲ ਕਯੂਮ ਨੂੰ ਮੁੱਲਾ ਓਮਰ ਦਾ ਕਰੀਬੀ ਮੰਨਿਆ ਜਾਂਦਾ ਸੀ। ਅਫਗਾਨਿਸਤਾਨੀ ਮੀਡੀਆ ਦੇ ਮੁਤਾਬਕ ਮੁੱਲਾ ਓਮਰ ਤਾਲਿਬਾਨ ਤੇ ਅਫਗਾਨ ਲੀਡਰ ਦੀ ਸ਼ਾਂਤੀ ਵਾਰਤਾ ਦਾ ਵਿਰੋਧੀ ਸੀ ਤੇ ਅਫਗਾਨਿਸਤਾਨ 'ਚ ਚੋਣਾਂ ਦੌਰਾਨ ਹਿੰਸਾ ਦੀ ਜ਼ਿੰਮੇਵਾਰੀ ਵੀ ਉਸੇ ਨੂੰ ਸੌਂਪੀ ਗਈ ਸੀ। ਇਸ ਦੇ ਨਾਲ ਹੀ ਅਬਦੁਲ ਕਯੂਮ ਜਾਕਿਰ ਦੇ ਕਈ ਸਾਲ ਪਾਕਿਸਤਾਨ ਰਹਿਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ। ਪੰਜਸ਼ੀਰ 'ਚ ਅਫਗਾਨੀ ਫੌਜ ਦੇ ਨਾਲ ਜਾਰੀ ਜੰਗ ਤੇ ਅਮਰੀਕੀ ਫੌਜ ਲਈ ਡੈਡਲਾਈਨ ਦੇ ਐਲਾਨ ਦਰਮਿਆਨ ਜਾਕਿਰ 'ਤੇ ਵੱਡੀ ਜ਼ਿੰਮੇਵਾਰੀ ਹੋ ਗਈ ਹੈ।