PM Modi On Dantewada Naxal Attack: ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਬੁੱਧਵਾਰ (26 ਅਪ੍ਰੈਲ) ਨੂੰ ਮਾਓਵਾਦੀਆਂ ਵੱਲੋਂ ਕੀਤੇ ਗਏ ਆਈਈਡੀ (IED) ਹਮਲੇ ਵਿੱਚ 10 ਡੀਆਰਜੀ (DRG) ਜਵਾਨਾਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ਵਿੱਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕੀਤਾ। ਜਿਸ ਵਿੱਚ ਸੁਰੱਖਿਆ ਬਲ ਦੇ 10 ਜਵਾਨ ਅਤੇ ਇੱਕ ਡਰਾਈਵਰ ਸ਼ਹੀਦ ਹੋ ਗਿਆ ਹੈ। ਪੀਐਮ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।


ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਉਹ ਦਾਂਤੇਵਾੜਾ ਵਿੱਚ ਛੱਤੀਸਗੜ੍ਹ ਪੁਲਿਸ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ। ਅਸੀਂ ਇਸ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ।



ਰਾਸ਼ਟਰਪਤੀ ਨੇ ਵੀ ਕੀਤੀ ਨਿੰਦਾ


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਛੱਤੀਸਗੜ੍ਹ 'ਚ ਪੁਲਿਸ ਬਲਾਂ 'ਤੇ ਹਮਲੇ ਦੀ ਨਿੰਦਾ ਕਰਦੀ ਹਾਂ। ਸਾਰੇ ਦੇਸ਼ਵਾਸੀਆਂ ਦੀ ਤਰਫੋਂ, ਮੈਂ ਦੇਸ਼ ਦੀ ਰੱਖਿਆ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹਾਂ।


ਇਹ ਵੀ ਪੜ੍ਹੋ: SCO Meet: ਕੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਐੱਸ ਜੈਸ਼ੰਕਰ? ਜਾਣੋ ਕੀ ਕਿਹਾ MEA ਬੁਲਾਰੇ ਨੇ


ਆਈਈਡੀ ਨਾਲ ਕੀਤਾ ਹਮਲਾ


ਛੱਤੀਸਗੜ੍ਹ 'ਚ ਡੀਆਰਜੀ ਜਵਾਨਾਂ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਰੇਸ਼ਨ ਪੂਰਾ ਕਰਕੇ ਵਾਪਸ ਪਰਤ ਰਹੇ ਸਨ। ਬਸਤਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਨੇ ਦੱਸਿਆ ਕਿ ਅਸੀਂ ਇੱਕ ਸੂਚਨਾ ਮਿਲਣ 'ਤੇ ਮੁਹਿੰਮ ਚਲਾਈ ਸੀ। ਜਦੋਂ ਟੀਮ ਕਾਰਵਾਈ ਪੂਰੀ ਕਰਕੇ ਵਾਪਸ ਪਰਤ ਰਹੀ ਸੀ ਉਸ ਵੇਲੇ ਗੱਡੀ ਆਈ.ਈ.ਡੀ. ਦੀ ਲਪੇਟ ਵਿੱਚ ਆ ਗਏ। ਗੱਡੀ ਵਿੱਚ 10 ਜਵਾਨ ਸਨ ਅਤੇ ਇੱਕ ਡਰਾਈਵਰ ਸੀ। ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ।


ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਗੱਲ ਕੀਤੀ ਅਤੇ ਸ਼ਹੀਦ ਜਵਾਨਾਂ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੂਜੇ ਪਾਸੇ ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਤਾਮ੍ਰਧਵਜ ਸਾਹੂ ਨੇ ਕਿਹਾ ਕਿ ਨਕਸਲੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਡੀਆਰਜੀ ਦੇ ਜਵਾਨ ਉੱਥੇ ਪਹੁੰਚ ਗਏ ਸਨ। ਉਹ ਅਪਰੇਸ਼ਨ ਤੋਂ ਬਾਅਦ ਵਾਪਸ ਆ ਰਹੇ ਸਨ ਉਦੋਂ ਉਨ੍ਹਾਂ ਦੀ ਗੱਡੀ ਆਈਈਡੀ ਦੀ ਲਪੇਟ ਵਿੱਚ ਆ ਗਈ। ਇਸ ਘਟਨਾ 'ਚ 10 ਜਵਾਨ ਅਤੇ ਇਕ ਡਰਾਈਵਰ ਸ਼ਹੀਦ ਹੋ ਗਏ। ਅਸੀਂ ਹੋਰ ਫੋਰਸ ਭੇਜੀ ਹੈ। ਪਿਛਲੇ 4 ਸਾਲਾਂ ਵਿੱਚ ਨਕਸਲੀਆਂ ਦੀ ਗਤੀਵਿਧੀ ਵਿੱਚ 60% ਦੀ ਕਮੀ ਆਈ ਹੈ।


ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਸਖ਼ਸ਼ ਨੂੰ ਸਿੰਗਾਪੁਰ ਵਿੱਚ ਫਾਂਸੀ, ਇੱਕ ਕਿਲੋ ਭੰਗ ਦੀ ਤਸਕਰੀ ਦਾ ਪਾਇਆ ਗਿਆ ਸੀ ਦੋਸ਼ੀ, 2014 'ਚ ਹੋਇਆ ਸੀ ਗ੍ਰਿਫਤਾਰ