Singapore hangs Indian-origin man: ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ। ਦੱਸ ਦਈਏ ਇਹ ਮਾਮਲਾ 2018 ਦਾ ਹੈ। 46 ਸਾਲ ਦੇ ਤੰਗਰਾਜੂ ਸੁਪਈਆ ਨੂੰ 1 ਕਿਲੋ ਗਾਂਜੇ ਦੀ ਤਸਕਰੀ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਸਿੰਗਾਪੁਰ ਵਿੱਚ ਨਸ਼ਿਆਂ ਸਬੰਧੀ ਸਖ਼ਤ ਕਾਨੂੰਨ ਨੇ
ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿੱਚ ਨਸ਼ਿਆਂ ਸਬੰਧੀ ਸਖ਼ਤ ਕਾਨੂੰਨ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਨੇ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਤੰਗਰਾਜੂ ਨੂੰ ਬੁੱਧਵਾਰ ਨੂੰ ਫਾਂਸੀ ਦੇ ਦਿੱਤੀ ਗਈ।
2014 'ਚ ਹੋਇਆ ਸੀ ਗ੍ਰਿਫਤਾਰ
ਸੁਪੱਈਆ ਨੂੰ 2014 ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਾਂਚ ਲਈ ਪੇਸ਼ ਨਾ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਨੇ ਸਿੰਗਾਪੁਰ ਜੇਲ੍ਹ ਸੇਵਾ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੁਪੱਈਆ ਨੂੰ ਬੁੱਧਵਾਰ ਸਵੇਰੇ ਚਾਂਗੀ ਜੇਲ੍ਹ ਕੰਪਲੈਕਸ 'ਚ ਫਾਂਸੀ ਦਿੱਤੀ ਗਈ। ਸਿੰਗਾਪੁਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸੁਪੱਈਆ ਦੀ ਕੇਸ 'ਤੇ ਮੁੜ ਵਿਚਾਰ ਕਰਨ ਅਤੇ ਸਜ਼ਾ 'ਤੇ ਰੋਕ ਲਗਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ।
ਆਪਣੇ 15 ਪੰਨਿਆਂ ਦੇ ਹੁਕਮ ਵਿਚ, ਜਸਟਿਸ ਚੋਂਗ ਨੇ ਕਿਹਾ ਸੀ ਕਿ ਸੁਪੱਈਆ ਆਪਣੇ ਕੇਸ ਦੀ ਸਮੀਖਿਆ ਕਰਨ ਲਈ ਅਦਾਲਤ ਨੂੰ ਇੱਕ ਜਾਇਜ਼ ਆਧਾਰ ਪੇਸ਼ ਕਰਨ ਵਿੱਚ ਅਸਫਲ ਰਿਹਾ ਹੈ।
ਇਨ੍ਹਾਂ ਸੰਸਥਾਵਾਂ ਨੇ ਸਿੰਗਾਪੁਰ ਨੂੰ ਕੀਤੀ ਸੀ ਅਪੀਲ
ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਅਤੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਹਾਈ ਕਮਿਸ਼ਨਰ ਨੇ ਸਿੰਗਾਪੁਰ ਨੂੰ ਅਪੀਲ ਕੀਤੀ ਸੀ ਕਿ ਉਹ ਸੁਪਾਇਆ ਨੂੰ ਫਾਂਸੀ ਦੇਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਉਸ ਦੇ ਜੀਵਨ ਦੇ ਅਧਿਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।
ਬ੍ਰੈਨਸਨ ਨੇ ਇੱਕ ਬਲਾਗ ਪੋਸਟ ਵਿੱਚ ਦਾਅਵਾ ਕੀਤਾ ਕਿ ਸੁਪਾਇਆ ਦੀ ਸਜ਼ਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ ਅਤੇ "ਸਿੰਗਾਪੁਰ ਇੱਕ ਨਿਰਦੋਸ਼ ਵਿਅਕਤੀ ਨੂੰ ਮਾਰਨ ਜਾ ਰਿਹਾ ਹੈ।" ਹਾਲਾਂਕਿ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਬ੍ਰੈਨਸਨ ਦੀਆਂ ਟਿੱਪਣੀਆਂ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮੌਤ ਦੀ ਸਜ਼ਾ ਪਾਉਣ ਵਾਲੇ ਸਿੰਗਾਪੁਰ ਦੇ ਇੱਕ ਵਿਅਕਤੀ ਦੇ ਸਬੰਧ ਵਿੱਚ ਬ੍ਰੈਸਨ ਦੀ ਟਿੱਪਣੀ ਦੇਸ਼ ਦੇ ਜੱਜਾਂ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦਾ "ਅਪਮਾਨ" ਹੈ।
ਪਰਿਵਾਰ ਨੇ ਰਾਸ਼ਟਪਤੀ ਨੂੰ ਫਾਂਸੀ ਨਾ ਦੇਣ ਦੀ ਕੀਤੀ ਸੀ ਅਪੀਲ
ਦੱਸ ਦੇਈਏ ਕਿ ਤੰਗਰਾਜੂ ਦੇ ਪਰਿਵਾਰ ਨੇ ਰਾਸ਼ਟਰਪਤੀ ਨੂੰ ਉਨ੍ਹਾਂ ਨੂੰ ਫਾਂਸੀ ਨਾ ਦੇਣ ਦੀ ਅਪੀਲ ਕੀਤੀ ਸੀ, ਪਰ ਰਾਸ਼ਟਰਪਤੀ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਤੰਗਰਾਜੂ ਨੇ ਆਪਣੇ ਬਚਾਅ ਵਿਚ ਅਦਾਲਤ ਨੂੰ ਕਿਹਾ ਸੀ ਕਿ ਉਹ ਡਰੱਗ ਤਸਕਰੀ ਵਿਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਸ ਨੇ ਤਸਕਰੀ ਲਈ ਕਿਸੇ ਨਾਲ ਗੱਲ ਕੀਤੀ ਸੀ, ਪਰ ਅਦਾਲਤ ਨੇ ਤੰਗਰਾਜੂ ਦੀ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਤੰਗਰਾਜੂ ਦੇ ਫ਼ੋਨ ਤੋਂ ਸਾਬਤ ਹੁੰਦਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜੁਰਮ ਵਿੱਚ ਸ਼ਾਮਲ ਸੀ।