ਨਵੀਂ ਦਿੱਲੀ: ਭਾਰਤ ਤੇ ਚੀਨ ਦੀ ਸਰਹੱਦ 'ਤੇ ਤਣਾਅ ਜਾਰੀ ਹੈ। ਚੀਨ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਸਿੱਕਮ ਸਰਹੱਦ ਨੇੜੇ ਤਿੱਬਤ ਇਕਾਈ ਕੋਲ PLA ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ। ਸਿੱਕਮ ਤੇ ਭੂਟਾਨ ਵਿਚਕਾਰ ਰਣਨੀਤਕ ਤੌਰ 'ਤੇ ਚੁੰਬੀ ਘਾਟੀ 'ਚ PLA ਜਵਾਨਾਂ ਨੂੰ ਤਾਇਨਾਤ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੀਐਲਏ (PLA) ਨੇ ਮਿਲੀਸ਼ੀਆ ਦਾ ਇੱਕ ਨਵਾਂ ਸੈੱਟ ਤਾਇਨਾਤ ਕੀਤਾ ਹੈ, ਜਿਸ ਨੂੰ ਮਿਮਾਂਗ ਚੇਟਨ (ਐਮਸੀ) ਵਜੋਂ ਜਾਣਿਆ ਜਾਂਦਾ ਹੈ।

ਐਮਸੀ 'ਚ ਤਿੱਬਤੀ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਨੂੰ ਪੀਐਲਏ ਵੱਲੋਂ ਟ੍ਰੇਨਡ ਕੀਤਾ ਗਿਆ ਹੈ। ਐਮਸੀ ਦੇ ਦੋ ਬੈਚਾਂ 'ਚ ਲਗਪਗ 100 ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪਹਿਲੇ 100 ਨੇ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ ਤੇ ਮੌਜੂਦਾ ਸਮੇਂ ਚੁੰਬੀ ਘਾਟੀ 'ਚ ਵੱਖ-ਵੱਖ ਥਾਵਾਂ ਜਿਵੇਂ ਯੁਤੁੰਗ, ਚੀਮਾ, ਰਿਨਚੇਂਗੰਗ, ਪੀਬੀ ਥਾਂਗ ਤੇ ਫਰੀ 'ਚ ਤਾਇਨਾਤ ਹਨ। ਦੂਜਾ ਬੈਚ ਹਾਲੇ ਫਾਰੀ 'ਚ ਟ੍ਰੇਨਿੰਗ ਲੈ ਰਿਹਾ ਹੈ।

ਪੀਐਲਏ ਨੇ ਸਥਾਨਕ ਲੋਕਾਂ ਦੀ ਅਨੁਕੂਲਨ ਸਮਰੱਥਾ, ਭਾਸ਼ਾ ਦਾ ਗਿਆਨ ਤੇ ਮੌਸਮ ਦੇ ਹਾਲਤਾਂ ਅਤੇ ਆਮ ਖੇਤਰ ਦੇ ਜਾਗਰੂਕਤਾ ਨੂੰ ਧਿਆਨ 'ਚ ਰੱਖਦਿਆਂ ਅਰੁਣਾਂਚਲ ਵੱਲ 11,000 ਫੁੱਟ ਤੇ  ਲੱਦਾਖ 'ਚ ਕਾਰਾਕੋਰਮ ਦੇ ਲਗਪਗ 18,000 ਫੁੱਟ ਦੀ ਉੱਚਾਈ ਦੇ ਨਾਲ STAU ਨੂੰ ਚੁੱਕਿਆ। ਸੂਤਰ ਨੇ ਕਿਹਾ ਕਿ ਉਹ ਜ਼ਿਆਦਾਤਰ ਸਰਹੱਦੀ ਇਲਾਕਿਆਂ 'ਚ ਇਨ੍ਹਾਂ ਫ਼ੌਜਾਂ ਦੀ ਤਾਇਨਾਤੀ ਕਰਕੇ ਸਥਾਨਕ ਲੋਕਾਂ ਤੋਂ ਖੇਤਰ ਦੀ ਜਾਣਕਾਰੀ ਲੈ ਕੇ ਲਾਭ ਲੈਣ ਚਾਹੁੰਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ 'ਚ ਤਿੱਬਤੀ ਲੋਕਾਂ ਦੀ ਭਰਤੀ ਕਰਕੇ ਵਿਸ਼ੇਸ਼ ਫ਼ਰੰਟੀਅਰ ਫ਼ੋਰਸ ਬਣਾਈ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਲਗਪਗ 10,000 ਫ਼ੌਜੀ ਤਿੱਬਤੀ ਹਨ। ਸਾਲ 1962 'ਚ ਬਣਾਈ ਗਈ ਇੱਕ ਵਿਸ਼ੇਸ਼ ਟੁਕੜੀ ਐਸਐਫਐਫ, ਭਾਰਤੀ ਫ਼ੌਜ ਦਾ ਹਿੱਸਾ ਨਹੀਂ, ਸਗੋਂ ਭਾਰਤ ਦੀ ਖੁਫੀਆ ਏਜੰਸੀ ਰਾਅ ਮਤਲਬ ਖੋਜ ਤੇ ਵਿਸ਼ਲੇਸ਼ਣ ਵਿੰਗ ਦਾ ਹਿੱਸਾ ਹੈ। ਇਸ ਇਕਾਈ ਦਾ ਕੰਮ ਕਰਨਾ ਇੰਨਾ ਗੁਪਤ ਹੈ ਕਿ ਸ਼ਾਇਦ ਫੌਜ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਕੀ ਕਰ ਰਹੀ ਹੈ।

ਇੰਡੀਅਨ ਆਰਮੀ ਤੇ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਵੱਡੀ ਗਿਣਤੀ 'ਚ ਆਪਣੀਆਂ ਫ਼ੌਜਾਂ ਲੱਦਾਖ 'ਚ ਤਾਇਨਾਤ ਕੀਤੀਆਂ ਹਨ। ਮਈ 'ਚ ਪੈਨਗੋਂਗ ਝੀਲ ਖੇਤਰ ਵਿੱਚ ਹੋਈਆਂ ਝੜਪਾਂ ਤੋਂ ਦੋਵਾਂ ਦੇਸ਼ਾਂ 'ਚ ਤਣਾਅ ਜਾਰੀ ਹੈ। ਨਤੀਜੇ ਵਜੋਂ ਦੋਵਾਂ ਦੇਸ਼ਾਂ ਨੇ ਲੱਦਾਖ ਖੇਤਰ ਵਿੱਚ ਆਪਣੀ ਫ਼ੌਜ ਤੇ ਸੁਰੱਖਿਆ ਬਲਾਂ 'ਚ ਵਾਧਾ ਕੀਤਾ ਹੈ।