ਟਰਾਂਟੋ: ਇੱਥੋਂ ਦੀ ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ 'Project Brisa' ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਜਣਿਆਂ ਨੂੰ 1,000 ਕਿੱਲੋ ਤੋਂ ਵੱਧ ਦੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ।


ਪੁਲਿਸ ਨੇ ਇਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮਿਥ, 427 ਕਿੱਲੋ ਭੰਗ, 9,66,020 ਕੈਨੇਡੀਅਨ ਡਾਲਰ, ਇੱਕ ਗਨ, 21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ। ਪੁਲਿਸ ਨੇ ਕੁਲ 182 ਚਾਰਜ ਲਾਏ ਹਨ।


ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ(37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43, ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ(37), ਕਿਚਨਰ ਤੋਂ ਹਰਬੀਰ ਧਾਲੀਵਾਲ(26), ਕਿਚਨਰ ਤੋਂ ਗੁਰਮਨਰਪ੍ਰੀਤ ਗਰੇਵਾਲ(26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ(33), ਸਰੀ ਤੋਂ ਜੈਸਨ ਹਿਲ(43), ਟੋਰਾਂਟੋ ਤੋਂ ਰਿਆਨ(28), ਟੋਰਾਂਟੋ ਤੋਂ ਜਾ ਮਿਨ (23), ਟੋਰਾਂਟੋ ਤੋਂ ਡੈਮੋ ਸਰਚਵਿਲ(24), ਵਾੱਨ ਤੋਂ ਸੈਮੇਤ ਹਾਈਸਾ(28), ਟੋਰਾਂਟੋ ਤੋਂ ਹਨੀਫ ਜਮਾਲ(43), ਟੋਰਾਂਟੋ ਤੋਂ ਵੀ ਜੀ ਹੁੰਗ(28), ਟੋਰਾਂਟੋ ਤੋਂ ਨਦੀਮ ਲੀਲਾ(35), ਟੋਰਾਂਟੋ ਤੋਂ ਯੂਸਫ ਲੀਲਾ(65), ਟੋਰਾਂਟੋ ਤੋ ਐਂਡਰੇ ਵਿਲਿਅਮ(35) ਸ਼ਾਮਿਲ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋ ਜਣੇ ਅਜੇ ਵੀ ਫਰਾਰ ਹਨ ।