ਦੁਨੀਆਂ ਭਰ 'ਚ ਕੋਰੋਨਾ ਵਾਇਰਸ ਫੈਲਾਉਣ ਦਾ ਇਲਜ਼ਾਮ ਝੱਲ ਰਹੇ ਚੀਨ ਨੇ ਕੋਰੋਨਾ ਨੂੰ ਲੈਕੇ ਇਕ ਹੋਰ ਚਾਲ ਚੱਲੀ ਹੈ। ਚੀਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪਿਛਲੇ ਸਾਲ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਫੈਲਿਆ ਸੀ। ਪਰ ਉਸ ਨੇ ਸਭ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਕਾਰਵਾਈ ਕੀਤੀ।
ਚੀਨ ਨੇ ਅਮਰੀਕਾ ਦੇ ਉਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਕਿ ਕੋਵਿਡ-19 ਵੁਹਾਨ 'ਚ ਇਕ ਜੀਵ-ਪ੍ਰਯੋਗਸ਼ਾਲਾ ਤੋਂ ਉੱਭਰਿਆ ਹੈ। ਇਸ ਦੇ ਨਾਲ ਹੀ ਉਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਨਕਾਰ ਦਿੱਤਾ ਕਿ ਮਨੁੱਖਾਂ ਨੂੰ ਇਨਫੈਕਟ ਕਰਨ ਤੋਂ ਪਹਿਲਾਂ ਇਹ ਚਮਗਿੱਦੜ ਜਾਂ ਪੈਂਗੋਲਿਨ ਨਾਲ ਮੱਧ ਚੀਨੀ ਸ਼ਹਿਰ 'ਚ ਫੈਲਿਆ ਸੀ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਦੱਸਿਆ ਜ਼ਿਆਦਾ ਤੋਂ ਜ਼ਿਆਦਾ ਤੱਥ 'ਤੇ ਰਿਪੋਰਟ ਸਾਹਮਣੇ ਆਉਣ ਤੋਂ ਇਹ ਸਾਫ ਹੋ ਰਿਹਾ ਹੈ ਕਿ ਕੋਰੋਨਾ ਵਾਇਰਸ ਇਕ ਨਵੇਂ ਤਰੀਕੇ ਦਾ ਵਾਇਰਸ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ ਸਾਲ ਦੇ ਅੰਤ 'ਚ ਦੁਨੀਆਂ ਦੇ ਕਈ ਖੇਤਰਾਂ 'ਚ ਇਹ ਮਹਾਮਾਰੀ ਫੈਲ ਗਈ ਸੀ। ਪਰ ਚੀਨ ਨੇ ਸਭ ਤੋਂ ਪਹਿਲਾਂ ਇਸ ਮਹਾਮਾਰੀ ਦੀ ਜਾਣਕਾਰੀ ਦਿੱਤੀ ਸੀ। ਅਸੀਂ ਇਸ ਦੀ ਪਛਾਣ ਕੀਤੀ ਸੀ।
ਖੇਤੀ ਬਿੱਲਾਂ 'ਤੇ ਕੈਪਟਨ ਦੇ ਸੁਖਬੀਰ ਬਾਦਲ ਨੂੰ ਤਿੰਨ ਸਵਾਲ
ਦਿੱਲੀ ਹਾਈਕੋਰਟ ਵੱਲੋਂ ਹਵਾਰਾ ਦੇ ਕੇਸਾਂ ਦਾ ਰਿਕਾਰਡ ਤਿਆਰ ਕਰਨ ਦੇ ਆਦੇਸ਼
ਚੀਨ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪਿਓ ਦੇ ਉਨ੍ਹਾਂ ਇਲਜ਼ਾਮਾਂ ਦੇ ਜਵਾਬ 'ਚ ਆਇਆ ਜਿਸ 'ਚ ਇਹ ਕਿਹਾ ਗਿਆ ਸੀ ਕਿ ਸੱਤਾਧਿਰ ਕਮਿਊਨਿਸਟ ਪਾਰਟੀ ਆਫ ਚੀਨ ਨੇ ਇਸ ਮਾਮਲੇ ਨੂੰ ਲੁਕਾਇਆ।
ਵੁਹਾਨ 'ਚ 23 ਜਨਵਰੀ ਨੂੰ ਲੱਗਾ ਸੀ ਲੌਕਡਾਊਨ:
ਵੁਹਾਨ 'ਚ 23 ਜਨਵਰੀ ਨੂੰ ਲੌਕਡਾਊਨ ਲਾਇਆ ਗਿਆ ਸੀ। ਉਸ ਸਮੇਂ ਚੀਨ ਦੇ ਬਾਹਰ ਸਿਰਫ 9 ਕੇਸ ਸਨ। ਜਦਕਿ ਅਮਰੀਕਾ 'ਚ ਸਿਰਫ 1 ਕੇਸ ਮਿਲਿਆ ਸੀ। ਅਮਰੀਕਾ ਨੇ 2 ਫਰਵਰੀ ਨੂੰ ਚੀਨੀ ਨਾਗਰਿਕਾ ਲਈ ਆਪਣਾ ਬਾਰਡਰ ਬੰਦ ਕਰ ਦਿੱਤਾ ਸੀ। ਉਸ ਸਮੇਂ ਉੱਥੇ ਕਰੀਬ 12 ਕੇਸ ਸਨ। ਹੁਣ ਅਮਰੀਕਾ ਦੁਨੀਆਂ ਦਾ ਸਭ ਤੋਂ ਇਨਫੈਕਟਡ ਦੇਸ਼ ਹੈ। ਜਿੱਥੇ 78 ਲੱਖ ਤੋਂ ਜ਼ਿਆਦਾ ਕੇਸ ਮਿਲ ਚੁੱਕੇ ਹਨ, ਜਦਕਿ ਦੋ ਲੱਖ, 17 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ ਹਨ।
ਚੀਨ ਨੂੰ ਸੌਂਪੀ ਗਈ ਜਾਂਚ ਟੀਮ ਦੀ ਲਿਸਟ:
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ WHO ਇਕ ਟੀਮ ਚੀਨ ਭੇਜਣ ਵਾਲਾ ਹੈ। ਇਸ ਤੋਂ ਪਹਿਲਾਂ ਅਗਸਤ 'ਚ WHO ਦੀ ਦੋ ਮੈਂਬਰੀ ਕਮੇਟੀ ਟੀਮ ਨੇ ਚੀਨ ਦਾ ਦੌਰਾ ਕੀਤਾ ਸੀ। ਜਿੱਥੇ ਉਨ੍ਹਾਂ ਕੋਰੋਨਾ ਦੇ ਸੋਮੇ ਦਾ ਪਤਾ ਲਾਉਣ ਲਈ ਜਾਂਚ ਕੀਤੀ ਸੀ।
ਵਜ਼ੀਫਾ ਘੋਟਾਲੇ ਖਿਲਾਫ ਸੰਤ ਸਮਾਜ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ 'ਚ ਚੱਕਾ ਜਾਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ