ਪੋਸਟ ਮੈਟ੍ਰਿਕ ਵਜੀਫਾ ਘੋਟਾਲਾ ਮਾਮਲੇ 'ਚ ਸੰਤ ਸਮਾਜ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅਨੁਸੂਚਿਤ ਜਾਤੀਆਂ ਦੀਆਂ ਹੋਰ ਜਥੰਬਦੀਆਂ ਵੱਲੋਂ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸੰਤ ਸਮਾਜ ਤੇ ਬਾਕੀ ਅਨੂਸੂਚਿਤ ਜਾਤੀ ਸੰਗਠਨਾਂ ਵੱਲੋਂ ਸ਼ਨੀਵਾਰ ਯਾਨੀ ਅੱਜ ਸਵੇਰ 10 ਵਜੇ ਤੋਂ ਦੁਪਹਿਰ ਇਕ ਵਜੇ ਤਕ ਪੰਜਾਬ ਭਰ 'ਚ ਚੱਕਾ ਜਾਮ ਕਰਨ ਦੀ ਰਣਨੀਤੀ ਉਲੀਕੀ ਹੈ।

Continues below advertisement


ਉਨ੍ਹਾਂ ਕਿਹਾ ਇਸ ਪੋਸਟ ਮੈਟ੍ਰਿਕ ਸਕੌਲਰਸ਼ਿਪ ਜਯੋਜਨਾ ਨਾਲ ਅਨੁਸੂਚਿਤ ਜਾਤੀਆਂ, ਪਿਛੜਿਆ ਵਰਗ ਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਉੱਚ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਦਾ ਸੀ। ਪਰ ਹੁਣ ਘੋਟਾਲ ਨੇ ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ 'ਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮਾਧਿਅਮ ਨਾਲ ਮਿਲੀਭੁਗਤ ਜ਼ਰੀਏ ਕਰੋੜਾਂ ਦੇ ਘੋਟਾਲੇ 'ਚ ਸਰਕਾਰ ਦੀ ਹਿੱਸੇਦਾਰੀ ਜੱਗ ਜ਼ਾਹਰ ਹੋਈ ਹੈ।


ਥਰਡ ਪਾਰਟੀ ਆਡਿਟ ਐਂਡ ਕੰਟਰੋਲਰ ਆਫ ਆਡਿਟਰ ਜਨਰਲ ਦੀ ਰਿਪੋਰਟ ਸਤੰਬਰ 2018 ਨੇ, ਘੋਟਾਲੇ 'ਚ ਵਿਦਿਆਰਥੀਆਂ ਦਾ ਨਾਂਅ ਇਸਤੇਮਾਲ ਕਰਦਿਆਂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ ਪਰ ਕੈਪਟਨ ਸਰਕਾਰ ਦਾ ਕਹਿਣਾ ਹੈ ਕਿ ਕੋਈ ਘੋਟਾਲਾ ਨਹੀਂ ਹੋਇਆ।


ਮੁੱਖ ਸਕੱਤਰ ਪੰਜਾਬ ਦੀ ਰਿਪੋਰਟ 'ਚ ਕਾਲਜਾਂ ਤੇ ਯੂਨੀਵਰਿਟੀਆਂ ਦੇ ਪ੍ਰਬੰਧਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇਹ ਕਹਿੰਦਿਆਂ ਕਲੀਨ ਚਿੱਟ ਦੇ ਦਿੱਤੀ ਕਿ ਉਹ ਕਰੋੜਾਂ ਦੇ ਘੋਟਾਲੇ 'ਚ ਸ਼ਾਮਲ ਨਹੀਂ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ