China Super Cow: ਚੀਨ ਜਾਨਵਰਾਂ 'ਤੇ ਅਜੀਬੋ-ਗਰੀਬ ਤਜਰਬੇ ਕਰਦਾ ਰਹਿੰਦਾ ਹੈ। ਹੁਣ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਲੋਨਿੰਗ ਰਾਹੀਂ 3 'ਸੁਪਰ ਕਾਊਜ਼' ਤਿਆਰ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ 'ਸੁਪਰ ਕਾਊ' ਇਕ ਦਿਨ 'ਚ 140 ਲੀਟਰ ਦੁੱਧ ਦੇ ਸਕਦੀਆਂ ਹਨ।


ਚੀਨ ਦੇ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਜਾ ਰਹੀ ਗਾਂ (Super Cow) ਦੀ ਨਸਲ 100 ਟਨ ਭਾਵ 2 ਲੱਖ 83 ਹਜ਼ਾਰ ਲੀਟਰ ਦੁੱਧ ਪੂਰੀ ਜ਼ਿੰਦਗੀ ਵਿੱਚ ਦੇਣ ਦੇ ਸਮਰੱਥ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਵਿਗਿਆਨੀਆਂ ਨੇ ਨਾਰਥਵੈਸਟ ਯੂਨੀਵਰਸਿਟੀ 'ਚ ਆਪਣੀ 'ਸੁਪਰ ਕਾਊ' ਬ੍ਰੀਡਿੰਗ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਜਨਮ ਪਿਛਲੇ ਦੋ ਮਹੀਨਿਆਂ 'ਚ ਨਿੰਗਜ਼ੀਆ ਇਲਾਕੇ 'ਚ ਹੋਇਆ ਸੀ ਅਤੇ, ਹੁਣ ਉੱਥੋਂ ਦੇ ਵਿਗਿਆਨੀਆਂ ਦਾ ਧਿਆਨ ਅਗਲੇ 2 ਸਾਲਾਂ ਵਿੱਚ ਅਜਿਹੀਆਂ 1000 ਗਾਵਾਂ ਪੈਦਾ ਕਰਨ 'ਤੇ ਹੈ।


ਚੀਨੀ 'Super Cow' ਬਾਰੇ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਇਹ ਨੀਦਰਲੈਂਡ ਤੋਂ ਆਉਣ ਵਾਲੀ ਹੋਲਸਟੀਨ ਫ੍ਰੀਜ਼ੀਅਨ ਗਾਂ ਦੇ ਕਲੋਨ ਹਨ। ਚੀਨ ਪਹਿਲਾਂ ਹੀ ਸਾਲ 2017 ਵਿੱਚ ਕਲੋਨਿੰਗ ਰਾਹੀਂ ਗਾਵਾਂ ਪੈਦਾ ਕਰ ਚੁੱਕਾ ਹੈ। ਹਾਲ ਹੀ ਵਿੱਚ, ਨਾਰਥਵੈਸਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਵੀਂ ਕਿਸਮ ਦੀਆਂ ਗਾਵਾਂ ਦੀ ਪ੍ਰਜਨਨ ਕੀਤੀ ਹੈ।


ਚੀਨ ਨੇ ਆਰਕਟਿਕ ਬਘਿਆੜ ਵੀ ਕੀਤੇ ਪੈਦਾ 



ਅਜਿਹਾ ਸਿਰਫ ਗਾਂ ਦਾ ਹੀ ਨਹੀਂ ਹੈ, ਜਦੋਂ ਚੀਨ ਨੇ ਕਿਸੇ ਜਾਨਵਰ ਦਾ ਕਲੋਨ ਬਣਾਇਆ ਹੈ, ਸਗੋਂ ਉਥੇ ਹੋਰ ਜਾਨਵਰਾਂ ਦੇ ਕਲੋਨ ਵੀ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ, ਚੀਨੀ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਕਲੋਨ ਕੀਤਾ ਆਰਕਟਿਕ ਬਘਿਆੜ (Wolf) ਤਿਆਰ ਕੀਤਾ ਸੀ।


ਖਤਰਨਾਕ ਜੀਵ-ਜੰਤੂਆਂ ਨੂੰ ਡਕਾਰ ਜਾਂਦੇ ਹਨ ਚੀਨੀ 


ਚੀਨ ਉਹ ਦੇਸ਼ ਹੈ, ਜਿੱਥੇ ਖ਼ਤਰਨਾਕ ਤੋਂ ਖ਼ਤਰਨਾਕ ਜਾਨਵਰਾਂ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਹਾਂ, ਸੱਪ ਹੋਵੇ, ਚਮਗਿੱਦੜ ਹੋਵੇ, ਪੈਂਗੋਲਿਨ ਹੋਵੇ ਜਾਂ ਕੋਈ ਹੋਰ ਜਾਨਵਰ... ਇਨ੍ਹਾਂ ਦੀ ਰੈਸਿਪੀ ਉੱਥੇ ਹੀ ਬਣਦੀ ਹੈ। ਸੂਰ ਵੀ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ। ਜਦੋਂ ਕੋਰੋਨਾ ਵਾਇਰਸ ਫੈਲਿਆ, ਚੀਨ ਵਿੱਚ ਇਹੀ ਕਿਹਾ ਗਿਆ ਕਿ ਇਹ ਕਿਸੇ ਸਮੁੰਦਰੀ ਭੋਜਨ ਕਾਰਨ ਆਇਆ ਹੋਵੇਗਾ। ਜਦੋਂ ਕਿ ਦੁਨੀਆ 'ਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਚੀਨ ਨੇ ਕੋਰੋਨਾ ਵਾਇਰਸ ਨੂੰ ਲੈਬ 'ਚ ਬਣਾਇਆ ਗਿਆ ਹੈ।