ਬੀਜਿੰਗ: ਚੀਨ ’ਚ ਇਸ ਸਾਲ ਦੇ ਅਰੰਭ ਵਿੱਚ ਹੀ ਲਾਜ਼ਮੀ ‘ਕੂਲਿੰਗ ਆਫ਼ ਪੀਰੀਅਡ’ ਲਾਗੂ ਹੋਣ ਨਾਲ ਚੀਨ ਵਿੱਚ ਤਲਾਕ ਦੀ ਦਰ 70 ਫ਼ੀਸਦੀ ਤੱਕ ਘੱਟ ਹੋ ਗਈ ਹੈ। ਨਾਗਰਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2021 ਦੀ ਪਹਿਲੀ ਤਿਮਾਹੀ ’ਚ ਤਲਾਕ ਦੀਆਂ 2,96,000 ਅਰਜ਼ੀਆਂ ਆਈਆਂ ਸਨ; ਜਦ ਕਿ ਪਿਛਲੇ ਸਾਲ ਦੀ ਆਖ਼ਰੀ ਤਿਮਾਈ ’ਚ ਇਨ੍ਹਾਂ ਦੀ ਗਿਣਤੀ 10 ਲੱਖ 6 ਹਜ਼ਾਰ ਸੀ; ਇੰਝ ਹੁਣ 72 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ।
‘ਕੂਲਿੰਗ ਆਫ਼ ਪੀਰੀਅਡ’ ਦਾ ਮਤਲਬ ਉਸ ਸਮੇਂ ਤੋਂ ਹੈ, ਜਿਸ ਦੌਰਾਨ ਦੋ ਅਸਹਿਮਤ ਵਿਅਕਤੀ ਜਾਂ ਸਮੂਹ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਚੀਨ ਵਿੱਚ ਨਵਾਂ ਸਿਵਲ ਕੋਡ 1 ਜਨਵਰੀ ਨੂੰ ਲਾਗੂ ਹੋ ਗਿਆ ਸੀ। ਇਸ ਅਧੀਨ ਤਲਾਕ ਲਈ ਆਪਣੀ ਅਰਜ਼ੀ ਪੇਸ਼ ਕਰਨ ਤੋਂ ਬਾਅਦ ਜੋੜੇ ਲਈ 30 ਦਿਨਾਂ ਦੀ ਉਡੀਕ ਕਰਨੀ ਜ਼ਰੂਰੀ ਹੈ। ਇਸ ਦੌਰਾਨ ਪਤੀ-ਪਤਨੀ ਵਿੱਚੋਂ ਕੋਈ ਵੀ ਆਪਣੀ ਪਟੀਸ਼ਨ ਵਾਪਸ ਲੈ ਸਕਦਾ ਹੈ।
ਇੱਕ ਮਹੀਨੇ ਬਾਅਦ ਵਿਆਹ ਖ਼ਤਮ ਕਰਨ ਲਈ ਉਨ੍ਹਾਂ ਨੂੰ ਮੁੜ ਅਰਜ਼ੀ ਦੇਣੀ ਹੁੰਦੀ ਹੈ। ਭਾਵੇਂ ਕਾਨੂੰਨ ਦੀ ਵੱਡੇ ਪੱਧਰ ਉੱਤੇ ਆਲੋਚਨਾ ’ਚ ਕਈ ਤਰਕ ਦਿੱਤੇ ਗਏ। ਆਲੋਚਕਾਂ ਨੇ ਉਸ ਨੂੰ ਵਿਅਕਤੀਗਤ ਆਜ਼ਾਦੀ ਵਿੱਚ ਅੜਿੱਕਾ ਤੇ ਲੋਕਾਂ ਨੂੰ ਦੁੱਖਾਂ ’ਚ ਫਸਾਉਣ ਵਾਲਾ ਦੱਸਿਆ ਪਰ ਹਮਾਇਤੀ ਨੇ ਸਰਕਾਰੀ ਮੀਡੀਆ ’ਚ ਇਹ ਆਖਦਿਆਂ ਬਚਾਅ ਕੀਤਾ ਕਿ ਇਸ ਨਾਲ ‘ਪਰਿਵਾਰ ਦੀ ਸਥਿਰਤਾ ਤੇ ਸਮਾਜਕ ਵਿਵਸਥਾ’ ਯਕੀਨੀ ਹੁੰਦੀ ਹੈ।
ਪਿਛਲੇ ਸਾਲਾਂ ਦੌਰਾਨ ਤਲਾਕ ਦੇਮ ਮਲਿਆਂ ਵਿੱਚ ਵਾਧਾ ਹੋਣ ਤੋਂ ਨੀਤੀ-ਘਾੜਿਆਂ ਦੀ ਚਿੰਤਾ ਵਧ ਗਈ ਸੀ। ਪਿਛਲੇ ਸਾਲ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਸੀ-ਵਿਆਹ ਤੇ ਪ੍ਰਜਣਨ ਦੋਵੇਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਵਿਆਹ ਦੀ ਦਰ ਵਿੱਚ ਗਿਰਾਵਟ ਜਨਮ ਦਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਨਤੀਜੇ ਵਜੋਂ ਆਰਥਿਕ ਤੇ ਸਮਾਜਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਇਸ ਮੁੱਦੇ ਦਾ ਹੱਲ ਲੱਭਣਾ ਚਾਹੀਦਾ ਹੈ।
ਉਨ੍ਹਾਂ ਸੰਕੇਤ ਦਿੱਤਾਸੀ ਕਿ ਮੰਤਰਾਲਾ ਪ੍ਰਸੰਗਿਕ ਸਮਾਜਕ ਨੀਤੀਆਂ ਨੂੰ ਸੁਧਾਰੇਗਾ ਤੇ ਵਿਆਹ, ਪਰਿਵਾਰ ਅਤੇ ਪਿਆਰ ਦੀਆਂ ਹਾਂਪੱਖੀ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਲਈ ਪ੍ਰਚਾਰ ਪ੍ਰਣਾਲੀ ਨੂੰ ਵਧਾਏਗਾ। ਕੂਲਿੰਗ ਆੱਫ਼ ਪੀਰੀਅਡ ਇਸ ਪਹਿਲ ਦਾ ਇੱਕ ਮੁੱਖ ਹਿੱਸਾ ਹੈ। ਉਸੇ ਤਰ੍ਹਾਂ ਕੰਮ ਦੀ ਥਾਂ ਔਰਤਾਂ ਨੂੰ ਬੱਚੇ ਪੈਦਾ ਕਰਨ ਤੇ ਮਰਦਾਂ ਨੂੰ ਵਿਆਹ ਕਰਨ ਲਈ ਪ੍ਰੋਤਸਾਹਨ ਰਾਸ਼ੀ।