ਬੀਜਿੰਗ: ਕੋਰੋਨਾ ਵਾਇਰਸ ਦਾ ਪੈਦਾਇਸ਼ ਕੇਂਦਰ ਚੀਨ ਇੱਕ ਵਾਰ ਕੋਰੋਨਾ ਦੇ ਸਾਏ ਹੇਠ ਹੈ। ਦਰਅਸਲ ਚੀਨ ਤੇ ਮੁੜ ਤੋਂ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ 'ਚ ਚੀਨ ਨੇ ਬੀਜਿੰਗ ਦੇ 10 ਹੋਰ ਇਲਾਕਿਆਂ ਨੂੰ ਬੰਦ ਕਰ ਦਿੱਤਾ ਹੈ।


ਚੀਨ 'ਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਉੱਥੇ ਹਾਲਾਤ ਮੁੜ ਤੋਂ ਖਰਾਬ ਹੋ ਸਕਦੇ ਹਨ। ਚੀਨ 'ਚ ਕੋਰੋਨਾ ਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਾਵਧਾਨੀ ਦੇ ਤੌਰ ਤੇ ਕੁਝ ਇਲਾਕੇ ਸੀਲ ਕਰ ਦਿੱਤੇ ਗਏ ਹਨ।


ਨਵੇਂ ਮਾਮਲਿਆਂ 'ਚੋਂ 36 ਮਾਮਲੇ ਬੀਜਿੰਗ 'ਚ ਸਾਹਮਣੇ ਆਏ ਹਨ। ਇਹ ਮਾਮਲੇ ਉਸ ਥੋਕ ਬਾਜ਼ਾਰ 'ਚ ਸਾਹਮਣੇ ਆਏ ਜਿੱਥੋਂ ਸ਼ਹਿਰ 'ਚ ਮਾਸ ਤੇ ਸਬਜ਼ੀਆਂ ਦੀ ਅਪੂਰਤੀ ਕੀਤੀ ਜਾਂਦੀ ਹੈ। ਕੌਮੀ ਸਿਹਤ ਕਮਿਸ਼ਨ ਮੁਤਾਬਕ 10 ਮਾਮਲੇ ਵਿਦੇਸ਼ ਤੋਂ ਪਰਤੇ ਲੋਕਾਂ ਨਾਲ ਜੁੜੇ ਹਨ ਤੇ ਤਿੰਨ ਮਾਮਲੇ ਹੁਬੇਈ ਸੂਬੇ ਤੋਂ ਹਨ।