ਚੀਨ ਦੀ ਘਟਦੀ ਆਬਾਦੀ ਅਤੇ ਵਿਆਹ ਪ੍ਰਤੀ ਲੋਕਾਂ ਦੀ ਉਦਾਸੀਨਤਾ ਵੱਡੀ ਚੁਣੌਤੀ ਬਣ ਰਹੀ ਹੈ। ਚੀਨ 'ਚ ਵਧਦੀ ਘਰੇਲੂ ਹਿੰਸਾ 'ਤੇ ਗੱਲ ਕਰਦੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਵਿਆਹ ਕਰਵਾ ਕੇ ਕੀ ਹਾਸਲ ਕਰਨਾ ਹੈ। ਹਾਲ ਹੀ ਵਿੱਚ ਸ਼ਾਨਡੋਂਗ ਸੂਬੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਆਦਮੀ ਔਰਤ 'ਤੇ ਕਈ ਵਾਰ ਗੱੜੀ ਚਾੜ੍ਹ ਦਿੰਦਾ ਹੈ। ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ।


ਬਾਅਦ 'ਚ ਪੁਲਿਸ ਨੇ ਦੱਸਿਆ ਕਿ ਦੋਸ਼ੀ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਪਰਿਵਾਰਕ ਝਗੜੇ 'ਚ ਇਹ ਬੇਰਹਿਮੀ ਨਾਲ ਕਤਲ ਕੀਤਾ ਹੈ। ਚੀਨੀ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੀ ਕਾਫੀ ਚਰਚਾ ਹੋਈ ਸੀ। ਅਤੇ ਪਿਛਲੇ ਮਹੀਨੇ ਗੁਆਂਗਡੋਂਗ ਸੂਬੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੀਐਨਐਨ ਦੇ ਅਨੁਸਾਰ, ਔਰਤ ਕਈ ਸਾਲਾਂ ਤੋਂ ਘਰੇਲੂ ਹਿੰਸਾ ਤੋਂ ਪੀੜਤ ਸੀ ਅਤੇ ਤਲਾਕ ਲੈਣ ਦੀ ਯੋਜਨਾ ਬਣਾ ਰਹੀ ਸੀ। 


ਚੇਂਗਦੂ ਸੂਬੇ ਵਿਚ ਵੀ ਇਕ ਔਰਤ 'ਤੇ ਉਸ ਦੇ ਪਤੀ ਨੇ ਹੋਟਲ ਦੇ ਕਮਰੇ ਵਿਚ ਹਮਲਾ ਕੀਤਾ। ਉਸਨੇ ਅਦਾਲਤ ਵਿੱਚ ਤਲਾਕ ਅਤੇ ਸੁਰੱਖਿਆ ਲਈ ਦਾਇਰ ਕੀਤੀ ਸੀ। ਪੀੜਤ ਮਹਿਲਾ ਨੇ ਦਾਅਵਾ ਕੀਤਾ ਸੀ ਕਿ ਦੋ ਸਾਲਾਂ ਦੇ ਵਿਆਹ ਦੌਰਾਨ ਉਸ 'ਤੇ 16 ਵਾਰ ਹਮਲਾ ਹੋਇਆ ਸੀ।



ਇਨ੍ਹਾਂ ਮਾਮਲਿਆਂ ਤੋਂ ਬਾਅਦ ਚੀਨ ਦੇ ਨੌਜਵਾਨ ਵਿਆਹ ਤੋਂ ਡਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਆਹ ਕਰਦਾ ਹੈ ਤਾਂ ਉਸ ਕੋਲ ਘਰੇਲੂ ਹਿੰਸਾ ਨਾਲ ਨਜਿੱਠਣ ਦਾ ਕੋਈ ਠੋਸ ਤਰੀਕਾ ਨਹੀਂ ਹੈ। ਔਰਤਾਂ ਵੱਡੇ ਪੱਧਰ 'ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਕਤਲ ਵੀ ਹੋ ਰਿਹਾ ਹੈ। ਸਥਿਤੀ ਇਹ ਹੈ ਕਿ ਚੀਨੀ ਸੋਸ਼ਲ ਮੀਡੀਆ 'ਤੇ ਲੋਕ ਔਰਤਾਂ ਨੂੰ ਵਿਆਹ ਅਤੇ ਬੱਚੇ ਦੇ ਜਨਮ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ।


 


Join Our Official Telegram Channel : - 
https://t.me/abpsanjhaofficial