ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ 'ਤੇ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਟ੍ਰੇਨ ਬੀਜ਼ਿੰਗ ਨੂੰ ਸ਼ੰਘਾਈ ਨਾਲ ਜੋੜੇਗੀ। ਕਰੀਬ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਣ ਵਾਲੀ ਇਹ ਟ੍ਰੇਨ ਦੋਹਾਂ ਸ਼ਹਿਰਾਂ ਦਾ 1250 ਕਿਲੋਮੀਟਰ ਦਾ ਸਫਰ ਸਿਰਫ 4.5 ਘੰਟੇ 'ਚ ਪੂਰਾ ਕਰੇਗੀ। ਇਹ ਟ੍ਰੇਨ ਇਸੇ ਸਾਲ 25 ਜੂਨ ਨੂੰ ਲਾਂਚ ਹੋ ਚੁੱਕੀ ਹੈ ਜਿਸ ਨੂੰ ਅੱਜ ਤੋਂ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਗਿਆ। ਭਾਰਤ 'ਚ ਇੰਨੀ ਦੂਰੀ ਜੰਮੂ ਤੋਂ ਭੋਪਾਲ ਦੇ ਬਰਾਬਰ ਹੈ। ਅਜੇ ਇਨ੍ਹਾਂ ਦੋਹਾਂ ਸ਼ਹਿਰਾਂ 'ਚ ਸਫਰ ਕਰਨ 'ਚ ਛੇ ਘੰਟੇ ਦਾ ਸਮਾਂ ਲੱਗਦਾ ਹੈ। ਨਵੀਂ ਜਨਰੇਸ਼ਨ ਦੀ ਇਹ ਬੁਲੇਟ ਟ੍ਰੇਨ 'ਫਿਊਸ਼ਿੰਗ' ਨੇ ਅੱਜ ਤੋਂ ਆਪਣਾ ਸਫਰ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸਪੀਡ ਹੁਣ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਦੁਨੀਆ ਦੀ ਸੱਭ ਤੋਂ ਤੇਜ਼ ਬੁਲੇਟ ਟ੍ਰੇਨ ਹੋਵੇਗੀ। ਚੀਨ ਨੇ 350 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਚੱਲਣ ਵਾਲੀ ਪਹਿਲੀ ਟ੍ਰੇਨ ਦੀ ਸ਼ੁਰੂਆਤ ਅਗਸਤ 2008 'ਚ ਕੀਤੀ ਸੀ। ਇਹ ਬੀਜ਼ਿੰਗ ਤੋਂ ਤਿਆਨਜਿਨ ਵਿਚਾਲੇ ਚੱਲਦੀ ਹੈ। ਜੁਲਾਈ 2011 'ਚ ਹਾਦਸੇ ਤੋਂ ਬਾਅਦ ਇਸ ਦੀ ਸਪੀਡ ਘਟਾ ਕੇ 250 ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਸੀ। ਇਸ ਹਾਦਸੇ 'ਚ ਯੋਂਗਤਾਇਵੇਨ ਰੇਲਵੇ ਲਾਇਨ 'ਤੇ ਤੇਜ਼ ਰਫਤਾਰ ਟ੍ਰੇਨਾਂ ਦੀ ਟੱਕਰ ਹੋ ਗਈ ਸੀ। ਇਸ 'ਚ 40 ਲੋਕਾਂ ਦੀ ਮੌਤ ਤੇ 190 ਤੋਂ ਵੱਧ ਜ਼ਖਮੀ ਹੋ ਗਏ ਸਨ। ਚੀਨ ਦੀ ਪਲਾਨਿੰਗ ਅਗਲੇ ਸਾਲਾਂ 'ਚ ਅਜਿਹੀਆਂ ਤਿੰਨ ਹੋਰ ਟ੍ਰੇਨਾਂ ਚਲਾਉਣ ਦੀ ਹੈ। ਫਿਊਜ਼ਿੰਗ ਨੂੰ ਪਹਿਲੀ ਵਾਰ ਜੂਨ 'ਚ ਲੋਕਾਂ ਸਾਹਮਣੇ ਲਿਆਂਦਾ ਗਿਆ ਸੀ। ਇਸ ਦੀ ਰਫਤਾਰ 400 ਕਿਲੋਮੀਟਰ ਤੱਕ ਹੈ।