ਬੀਜ਼ਿੰਗ: ਚੀਨ ਨੇ ਵੀਰਵਾਰ ਨੂੰ ਚੰਨ ਦੇ ਪਿਛਲੇ ਹਿੱਸੇ ‘ਚ ਆਪਣਾ ਸਪੇਸਕ੍ਰਾਫਟ ‘ਚਾਂਗੀ-4’ ਉਤਾਰਿਆ ਹੈ। ਚੰਨ ਦੇ ਇਸ ਹਿੱਸੇ ‘ਤੇ ਪਹਿਲੀ ਵਾਰ ਕਿਸੇ ਸਪੇਸਕ੍ਰਾਫਟ ਨੇ ਲੈਂਡਿੰਗ ਕੀਤੀ ਹੈ। ਹੁਣ ਤਕ ਚੀਨ, ਅਮਰੀਕਾ ਤੇ ਰੂਸ ਹੀ ਹਨ ਜੋ ਚੰਨ ‘ਤੇ ਆਪਣੇ ਸਪੇਸਕ੍ਰਾਫਟ ਉਤਾਰ ਸਕੇ ਹਨ। ਇਸਰੋ ਦਾ 'ਚੰਦਰਯਾਨ-1' ਚੰਨ ‘ਤੇ ਲੈਂਡ ਨਹੀਂ ਹੋ ਪਾਇਆ ਸੀ। ਉਹ ਚੰਨ ਦੀ ਪਰਿਕਰਮਾ ਲਈ ਹੀ ਭੇਜਿਆ ਗਿਆ ਸੀ।




ਇਸ ਤੋਂ ਬਾਅਦ ਹੁਣ ਇਸਰੋ ਵੀ ਇਸੇ ਮਹੀਨੇ ਦੇ ਆਖਰ ਤਕ ਆਪਣਾ ਦੂਜਾ ਚੰਨ ਮਿਸ਼ਨ ‘ਚੰਦਰਯਾਨ-2’ ਦੀ ਲੌਂਚਿੰਗ ਕਰ ਸਕਦਾ ਹੈ। ਇਸਰੋ ‘ਚੰਦਰਯਾਨ-2’ ਨੂੰ ਪਹਿਲਾ ਅਕਤੂਬਰ 2018 ‘ਚ ਲੌਂਚ ਕਰਨ ਵਾਲਾ ਸੀ। ਬਾਅਦ ‘ਚ ਇਸ ਦੀ ਤਾਰੀਖ ਵਧਾ ਕੇ 3 ਤੇ 31 ਜਨਵਰੀ ਤੈਅ ਕੀਤੀ ਗਈ ਹੈ। ਤੈਅ ਭਾਰ ਤੋਂ ਜ਼ਿਆਦਾ ਭਾਰ ਹੋਣ ਕਾਰਨ ਇਸ ਦੀ ਲੌਂਚਿੰਗ ਨਹੀਂ ਹੋਈ ਸੀ।

ਚੀਨ ਇਸ ਦਹਾਕੇ ਦੇ ਆਖਰ ਤਕ ਚੰਨ ‘ਤੇ ਆਪਣੇ ਪੁਲਾੜ ਯਾਰਤੀ ਭੇਜਣ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮਿਸ਼ਨ ਰਾਹੀਂ ਮੰਗਲ ਦੀ ਧਰਤੀ ਤੋਂ ਮਿੱਟੀ ਲੈ ਕੇ ਆਉਣ ਦੀ ਚੀਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।