ਮੈਕਅੱਪ ਕਰ ਆਲੂ ਨੂੰ ਬਣਾਇਆ ਖੂਬਸੂਰਤ ਕੁੜੀ, ਵੀਡੀਓ ਨੂੰ ਮਿਲੇ 1.28 ਕਰੋੜ ਵਿਊਜ਼
ਏਬੀਪੀ ਸਾਂਝਾ | 03 Jan 2019 10:29 AM (IST)
ਸਿਡਨੀ: ਮੈਕਅੱਪ ਨੂੰ ਲੈ ਕੇ ਹੁਣ ਤਕ ਕਈ ਫੰਨੀ ਵੀਡੀਓ ਦੇਖੇ ਹੋਣਗੇ। ਜਿਨਹਾਂ ‘ਚ ਐਵਰੇਜ ਦਿਖਣ ਵਾਲੀਆਂ ਕੁੜੀਆਂ ਨੂੰ ਮੈਕਅੱਪ ਦੇ ਨਾਲ ਕੁਝ ਇਸ ਤਰ੍ਹਾਂ ਸਜਾ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਐਕਟਰਸ ਤੋਂ ਘੱਟ ਨਹੀਂ ਲੱਗਦੀਆਂ। ਪਰ ਕੀ ਤੁਸੀ ਕਦੇ ਕਿਸੇ ਆਲੂ ਨੂੰ ਮੈਕਅੱਪ ਕਰਦੇ ਦੇਖਿਆ ਹੈ। ਹੁਣ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਮੈਕਅੱਪ ਦੇ ਨਾਲ ਆਲੂ ਨੂੰ ਇੱਕ ਖੂਬਸੂਰਤ ਕੁੜੀ ਦੇ ਅੰਦਾਜ਼ ‘ਚ ਦਿਖਾਇਆ ਗਿਆ ਹੈ। ਜੀ ਹਾਂ, ਇਹ ਸੱਚ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਵੀ ਹੋ ਰਿਹਾ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਿੱਕ-ਟੋਕ ‘ਤੇ ਹੁਣ ਤਕ 1.28 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਸਿਰਫ 15 ਸੈਕਿੰਡ ਦਾ ਹੈ ਜਿਸ ਨੂੰ ਦੇਕਣ ਤੋਂ ਬਾਅਦ ਲੋਕਾਂ ਨੇ ਖੂਬ ਕੁਮੈਂਟ ਕੀਤੇ ਹਨ। ਇਸ ਤੋਂ ਪਹਿਲਾਂ ਵੀ ਕੋਰੀਅਨ ਗਰਲਸ ਨੇ ਮੈਕਅੱਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋਇਆ ਸੀ ਜਿਸ ‘ਚ ਉਨ੍ਹਾਂ ਨੇ ਬੇੱਹਦ ਖ਼ਰਾਬ ਚਹਿਰੇ ਦੀ ਕੁੜੀ ਦਾ ਮੈਕਅੱਪ ਕਰ ਉਸ ਨੂੰ ਕਾਫੀ ਖੂਭਸੂਰਤ ਬਣਾ ਦਿੱਤਾ ਸੀ। ਉਸ ਨੂੰ ਦੇਖਣ ਵਾਲੇ ਵੀ ਹੈਰਾਨ ਹੋ ਗਏ ਸੀ।