ਨਵੀਂ ਦਿੱਲੀ: ਭਾਰਤ ਵੱਲੋਂ ਲੱਦਾਖ ਨੂੰ ਕੇਂਦਰ ਸਾਸ਼ਿਤ ਪ੍ਰਦੇਸ਼ ਐਲਾਨੇ ਜਾਣ ਤੋਂ ਚੀਨ ਬੜਾ ਔਖਾ ਹੈ। ਚੀਨ ਨੇ ਭਾਰਤ ਦੇ ਇਸ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਵੰਡਣ ਤੇ ਲੱਦਾਖ ਦੀ ਸੀਮਾ ਤੈਅ ਕਰਨ ਦਾ ਫੈਸਲਾ ਚੀਨੀ ਖੇਤਰੀ ਨਿਯਮਾਂ ਦੀ ਉਲੰਘਣਾ ਹੈ। ਜਦਕਿ ਭਾਰਤ ਨੇ ਚੀਨ ਦੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਬਾਰੇ ਪੁਨਰਗਠਨ ਬਿੱਲ ਦੋਵਾਂ ਸਦਨਾਂ ‘ਚ ਪਾਸ ਹੋ ਚੁੱਕਿਆ ਹੈ।
ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਲੱਦਾਖ ‘ਤੇ ਕਿਸੇ ਵੀ ਤਰ੍ਹਾਂ ਦਾ ਐਲਾਨ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਕਿਸੇ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਨਹੀਂ ਕਰਦਾ ਤੇ ਉਮੀਦ ਕਰਦਾ ਹੈ ਕਿ ਕੋਈ ਸਾਡੇ ਅੰਦਰੂਨੀ ਮਾਮਲਿਆਂ ‘ਤੇ ਨਾ ਬੋਲੇ।
ਚੀਨ ਲੰਬੇ ਸਮੇਂ ਤੋਂ ਲੱਦਾਖ ਨੂੰ ਆਪਣਾ ਹਿੱਸਾ ਦੱਸਦਾ ਹੈ। ਜਦਕਿ ਭਾਰਤ ਨੇ ਉਸ ਦੇ ਇਸ ਦਾਅਵੇ ਨੂੰ ਹਮੇਸ਼ਾ ਨਕਾਰਿਆ ਹੈ। ਭਾਰਤ ਤੇ ਚੀਨ ‘ਚ ਲਾਈਨ ਆਫ ਐਕਚੂਅਲ ਕੰਟਰੋਲ ਚਾਰ ਹਜ਼ਾਰ ਕਿਲੋਮੀਟਰ ਲੰਬੀ ਹੈ। ਭਾਰਤ ਇਸ ਨੂੰ ਦੋਵਾਂ ਦੇਸ਼ਾਂ ‘ਚ ਅਧਿਕਾਰਤ ਸੀਮਾ ਮੰਨਦਾ ਹੈ, ਪਰ ਚੀਨ ਇਸ ਤੋਂ ਇਨਕਾਰ ਕਰਦਾ ਹੈ।
ਮੀਡੀਆ ਰਿਪੋਰਟ ਮੁਤਾਬਕ, ਪਾਕਿਸਤਾਨ ਦਿੱਲੀ ‘ਚ ਮੌਜੂਦ ਆਪਣੇ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਵਾਪਸ ਬੁਲਾ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿ ‘ਚ ਮੌਜੂਦਾ ਭਾਰਤੀ ਹਾਈ ਕਮੀਸ਼ਨਰ ਨੇ ਇਮਰਾਨ ਸਰਕਾਰ ਤੋਂ ਦੂਤਾਵਾਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ।
ਚੀਨ ਨੂੰ ਵੀ ਚੁੱਭਿਆ ਕਸ਼ਮੀਰ ਨੂੰ ਵੰਡਣ ਦਾ ਫੈਸਲਾ, ਨਿਯਮਾਂ ਦੀ ਲੰਘਣਾ ਕਰਾਰ
ਏਬੀਪੀ ਸਾਂਝਾ
Updated at:
07 Aug 2019 12:45 PM (IST)
ਭਾਰਤ ਵੱਲੋਂ ਲੱਦਾਖ ਨੂੰ ਕੇਂਦਰ ਸਾਸ਼ਿਤ ਪ੍ਰਦੇਸ਼ ਐਲਾਨੇ ਜਾਣ ਤੋਂ ਚੀਨ ਬੜਾ ਔਖਾ ਹੈ। ਚੀਨ ਨੇ ਭਾਰਤ ਦੇ ਇਸ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇ ਭਾਰਤ ਵੱਲੋਂ ਲੱਦਾਖ ਦੀ ਸੀਮਾ ਤੈਅ ਕਰਨ ਦਾ ਫੈਸਲਾ ਚੀਨੀ ਖੇਤਰੀ ਨਿਯਮਾਂ ਦੀ ਉਲੰਘਣਾ ਦੱਸਿਆ ਹੈ।
- - - - - - - - - Advertisement - - - - - - - - -