ਨਵੀਂ ਦਿੱਲੀ: ਰਣਨੀਤਕ ਥਾਵਾਂ 'ਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਤ ਕਰਨ ਲਈ ਚੀਨ ਨੇ ਸ਼ੁੱਕਰਵਾਰ ਨੂੰ ਕਬਾਇਲੀ ਹਿਮਾਲਿਆਈ ਖੇਤਰ ਵਿੱਚ ਆਪਣੀ ਪਹਿਲੀ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਬੁਲੇਟ ਟ੍ਰੇਨ ਨੂੰ ਚਾਲੂ ਕੀਤਾ ਹੈ, ਜੋ ਅਰੁਣਾਚਲ ਪ੍ਰਦੇਸ਼ ਦੇ ਨੇੜੇ ਰਣਨੀਤਕ ਤੌਰ 'ਤੇ ਤਿੱਬਤੀ ਸਰਹੱਦੀ ਕਸਬੇ, ਸੂਬਾਈ ਰਾਜਧਾਨੀ ਲਹਾਸਾ ਤੇ ਨਿੰਗਚੀ ਨੂੰ ਜੋੜਦਾ ਹੈ।



ਸਿਨਹੂਆ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ 1 ਜੁਲਾਈ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਸਿਚੁਆਨ-ਤਿੱਬਤ ਰੇਲਵੇ ਦੇ 435.5 ਕਿਲੋਮੀਟਰ ਲਹਾਸਾ-ਨਿੰਗਚੀ ਹਿੱਸੇ ਦਾ ਉਦਘਾਟਨ ਕੀਤਾ ਗਿਆ ਹੈ।









ਨਵੇਂ ਰੇਲਵੇ ਪ੍ਰਾਜੈਕਟ ਦੇ ਨਿਰਮਾਣ ਨੂੰ ਨਵੰਬਰ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੁਝਾਵਾਂ 'ਤੇ ਤੇਜ਼ੀ ਦਿੱਤੀ ਗਈ ਸੀ ਕਿਉਂਕਿ ਨਵੀਂ ਰੇਲ ਲਾਈਨ ਸਰਹੱਦੀ ਸਥਿਰਤਾ ਦੀ ਰਾਖੀ ਵਿੱਚ ਮੁੱਖ ਭੂਮਿਕਾ ਅਦਾ ਕਰੇਗੀ।

ਸਿਚੁਆਨ-ਤਿੱਬਤ ਰੇਲਵੇ ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੇਂਗਦੁ ਤੋਂ ਸ਼ੁਰੂ ਹੁੰਦੀ ਹੈ ਅਤੇ ਯਾਆਨ ਵੱਲ ਜਾਂਦੀ ਹੈ ਤੇ ਕਮਡੋ ਦੇ ਰਸਤੇ ਤਿੱਬਤ ਵਿੱਚ ਦਾਖਲ ਹੁੰਦੀ ਹੈ, ਚੇਂਗਦੁ ਤੋਂ ਲਹਾਸਾ ਤੱਕ ਦਾ ਸਫਰ 48 ਘੰਟਿਆਂ ਤੋਂ 13 ਘੰਟਿਆਂ ਤੱਕ ਘੱਟ ਜਾਏਗਾ।

ਇਸ ਤੋਂ ਪਹਿਲਾਂ, ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਪਿੰਡ ਦੀ ਉਸਾਰੀ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸਾਰੀ ਦੀਆਂ ਗਤੀਵਿਧੀਆਂ ਉਸਦੇ ਆਪਣੇ ਖੇਤਰ ਵਿੱਚ ਹਨ ਅਤੇ ਇਸ ਦਾ ਸੰਪੂਰਨ ਅਧਿਕਾਰ ਹੈ। 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ