ਸੰਯੁਕਤ ਰਾਸ਼ਟਰ: ਭਾਰਤ ਸਮੇਤ ਦੁਨੀਆਂ ਦੇ ਕਈ ਹਿੱਸਿਆਂ 'ਚ ਵਿਵਾਦਾਂ 'ਚ ਉਲਝਿਆ ਚੀਨ ਹੁਣ ਗੱਲਬਾਤ ਜ਼ਰੀਏ ਵਿਵਾਦ ਸੁਲਝਾਉਣ ਦੀ ਕੋਸ਼ਿਸ਼ 'ਚ ਹੈ। ਚੀਨ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਵੱਡਾ ਬਿਆਨ ਦਿੱਤਾ ਹੈ। ਜਿਨਪਿੰਗ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਦਾ ਯੁੱਧ ਲੜਨ ਦਾ ਇਰਾਦਾ ਨਹੀਂ। ਇਸ ਤੋਂ ਪਹਿਲਾਂ ਭਾਰਤ ਤੇ ਚੀਨ ਵਿੱਚ ਹੋਈ ਗੱਲਬਾਤ 'ਚ ਵੀ ਤੇ ਫੌਜ ਨਾ ਭੇਜਣ ਦੀ ਸਹਿਮਤੀ ਬਣੀ ਹੈ।
ਜਿਨਪਿੰਗ ਨੇ ਕਿਹਾ, 'ਦੁਨੀਆਂ ਨੂੰ ਸੱਭਿਆਤਾਵਾਂ ਦੀ ਲੜਾਈ 'ਚ ਨਹੀਂ ਫਸਣਾ ਚਾਹੀਦਾ। ਵੱਡੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਜਿਹੇ ਕੰਮ ਕਰਨੇ ਚਾਹੀਦੇ ਹਨ। ਸ਼ੀ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਲਈ ਚੀਨ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਤੋਂ ਬਾਅਦ ਆਈ ਹੈ।'
ਮੋਦੀ ਨੇ ਸੰਯੁਕਤ ਰਾਸ਼ਟਰ ਨੂੰ ਦਿਖਾਇਆ ਸ਼ੀਸ਼ਾ:
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 4 ਮਿੰਟ ਦੇ ਵੀਡੀਓ ਸੰਦੇਸ਼ 'ਚ ਸੰਯੁਕਤ ਰਾਸ਼ਟਰ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ 'ਇਹ ਭਰੋਸੇਯੋਗਤਾ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ 'ਤੇ ਗੌਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਅਸੀਂ ਵਿਆਪਕ ਸੁਧਾਰਾਂ ਦੇ ਬਿਨਾਂ ਪੁਰਾਣੇ ਢਾਂਚੇ ਦੇ ਨਾਲ ਹੀ ਅੱਜ ਦੀਆਂ ਚੁਣੌਤੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ।
ਮੋਦੀ ਨੇ ਕਿਹਾ 'ਅਜੋਕੇ ਦੌਰ 'ਚ ਸਾਨੂੰ ਇਕ ਦਰੁਸਤ ਬਹੁਪੱਖੀਵਾਦ ਦੀ ਲੋੜ ਹੈ ਜੋ ਅੱਜ ਦੀ ਅਸਲੀਅਤ ਨੂੰ ਦਰਸਾਏ। ਸਾਰੇ ਹਿੱਤਧਾਰਕਾਂ ਨੂੰ ਆਵਾਜ਼ ਦੇਣ, ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰੇ ਤੇ ਮਨੁੱਖੀ ਕਲਿਆਨ 'ਤੇ ਧਿਆਨ ਕੇਂਦਰਤ ਕਰੇ।'
193 ਮੈਂਬਰਾਂ ਵਾਲੇ ਸੰਯੁਕਤ ਰਾਸ਼ਟਰ ਲਈ ਸਭ ਤੋਂ ਵੱਡਾ ਆਯੋਜਨ ਹੁੰਦਾ ਹੈ ਮਹਾਸਭਾ, ਜਿੱਥੇ ਦੁਨੀਆਂ ਦੇ ਵੱਡੇ ਲੀਡਰ ਹਾਜ਼ਰ ਹੁੰਦੇ ਹਨ। ਕੋਰੋਨਾ ਕਾਲ 'ਚ ਇਸ ਵਾਰ ਲੀਡਰਾਂ ਦੇ ਰਿਕਾਰਡਡ ਭਾਸ਼ਣ ਹੋ ਰਹੇ ਹਨ। ਇਸ ਮੌਕੇ 'ਤੇ ਦੁਨੀਆਂ ਦੇ ਕਈ ਦੇਸ਼ਾਂ ਨੇ ਅਮਰੀਕਾ ਅਤੇ ਚੀਨ ਦੇ ਤਣਾਅ 'ਤੇ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਨੇ ਇਸ ਸਾਲ ਜੂਨ 'ਚ ਆਪਣੀ 75ਵੀਂ ਵਰ੍ਹੇਗੰਢ ਮਨਾਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ