ਲੰਡਨ: ਚੀਨ ਦੁਨੀਆਂ ਭਰ 'ਚ ਆਪਣੀ ਤਾਕਤ ਵਧਾ ਰਿਹਾ ਹੈ। ਇਸ ਦੌਰਾਨ ਯੂਨਾਈਟਿਡ ਕਿੰਗਡਮ ਦੀ ਖੁਫੀਆ ਏਜੰਸੀ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਬ੍ਰਿਟੇਨ ਤੇ ਉਸ ਦੇ ਸਹਿਯੋਗੀਆਂ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ। MI6 ਦੇ ਮੁਖੀ ਰਿਚਰਡ ਮੂਰ ਨੇ ਕਿਹਾ ਕਿ ਚੀਨ, ਰੂਸ, ਇਰਾਨ ਤੇ ਅੰਤਰਰਾਸ਼ਟਰੀ ਅੱਤਵਾਦ ਇਸ ਅਸਥਿਰ ਦੁਨੀਆਂ 'ਚ ਬ੍ਰਿਟੇਨ ਦੀਆਂ ਜਾਸੂਸੀ ਏਜੰਸੀਆਂ ਦੇ ਸਾਹਮਣੇ ਚਾਰ ਪ੍ਰਮੁੱਖ ਖਤਰੇ ਹਨ।

ਬ੍ਰਿਟੇਨ ਦੀ ਖੁਫੀਆ ਸੇਵਾ ਦਾ ਮੁਖੀ ਬਣਨ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ 'ਚ ਰਿਚਰਡ ਮੂਰ ਨੇ ਖ਼ਤਰੇ ਦੀ ਵੱਖਰੀ ਕਿਸਮ ਦੀ ਵਿਆਖਿਆ ਕੀਤੀ। ਮੂਰ ਨੇ ਕਿਹਾ ਕਿ ਚੀਨ ਦੀਆਂ ਖੁਫੀਆ ਏਜੰਸੀਆਂ ਸਾਡੀ ਇਕਹਿਰੀ ਤਰਜੀਹਾਂ 'ਚੋਂ ਇੱਕ ਹਨ। ਚੀਨ ਨੂੰ ਆਪਣੇ ਤੋਂ ਪੂਰੀ ਤਰ੍ਹਾਂ ਵੱਖ ਦੱਸਦੇ ਹੋਏ ਮੂਰ ਨੇ ਕਿਹਾ ਕਿ ਬੀਜਿੰਗ ਬ੍ਰਿਟੇਨ ਤੇ ਉਸ ਦੇ ਸਹਿਯੋਗੀਆਂ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਜਾਸੂਸੀ ਕਰ ਰਿਹਾ ਹੈ। ਚੀਨ ਦਾ ਇਰਾਦਾ ਇੱਥੇ ਸਿਆਸੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨਾ ਹੈ। ਰਿਚਰਡ ਮੂਰ ਨੇ ਕਿਹਾ ਕਿ ਚੀਨ ਵਰਗੇ ਦੇਸ਼ ਪ੍ਰਭੂਸੱਤਾ ਤੇ ਲੋਕਤੰਤਰ ਨੂੰ ਨਸ਼ਟ ਕਰਨ ਲਈ 'ਕਰਜ਼ੇ ਦੇ ਜਾਲ, ਅੰਕੜਿਆਂ ਦੇ ਖੁਲਾਸੇ' ਦੀ ਵਰਤੋਂ ਕਰ ਰਹੇ ਹਨ।

ਮੂਰ ਨੇ ਕਿਹਾ, "ਚੀਨ ਤਾਈਵਾਨ ਮੁੱਦੇ ਨੂੰ ਸੁਲਝਾਉਣ ਲਈ ਆਪਣੀ ਫੌਜੀ ਸ਼ਕਤੀ ਵਧਾ ਰਿਹਾ ਹੈ ਤੇ ਇਹ ਪਾਰਟੀ ਲੋੜ ਪੈਣ 'ਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਤਾਕਤ ਦੀ ਵਰਤੋਂ ਕਰਨ ਦਾ ਇਰਾਦਾ ਰੱਖਦੀ ਹੈ।" ਇਹ ਵਿਸ਼ਵ 'ਚ ਸਥਿਰਤਾ ਤੇ ਸ਼ਾਂਤੀ ਲਈ ਇਕ ਵੱਡੀ ਚੁਣੌਤੀ ਪੈਦਾ ਕਰੇਗਾ।"

ਮੂਰ ਨੇ ਕਿਹਾ ਕਿ ਯੂਕੇ ਨੂੰ ਵੀ ਰੂਸ ਤੋਂ ਖਤਰਾ ਹੈ। ਉਨ੍ਹਾਂ ਕਿਹਾ ਕਿ ਮਾਸਕੋ ਵੱਲੋਂ ਸਪਾਂਸਰ ਕੀਲਿੰਗ ਕਰਵਾਈ ਜਾ ਰਹੀ ਹੈ। ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਸਾਬਕਾ ਜਾਸੂਸ ਸੇਰਜੇਈ ਸਕ੍ਰਿਪਲ ਨੂੰ ਇੰਗਲੈਂਡ 'ਚ ਜ਼ਹਿਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਾਈਬਰ ਹਮਲੇ ਕੀਤੇ ਗਏ ਤਾਂ ਜੋ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ, "ਸਾਨੂੰ ਅਤੇ ਸਾਡੇ ਸਹਿਯੋਗੀਆਂ ਨੂੰ ਰੂਸ ਦੀਆਂ ਇਨ੍ਹਾਂ ਗਤੀਵਿਧੀਆਂ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ।"