ਬੀਜਿੰਗ: ਚੀਨੀ ਸਰਕਾਰ ਨੇ ਦੇਸ਼ ਦੀ ਗਰੀਬੀ ਨੂੰ ਦੂਰ ਕਰਨ ਲਈ ਇੱਕ ਇਨੋਵੇਟਿਵ ਤਰੀਕਾ ਲੱਭਿਆ ਹੈ। ਇੱਕ ਅਜਿਹਾ ਮੋਬਾਈਲ ਗੇਮ ਤਿਆਰ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੀ ਵੱਡੀ ਆਬਾਦੀ ਨੂੰ ਆਪਣੇ ਵੱਲ ਖਿੱਚੇਗਾ। ਇਸ ਗੇਮ ਨੂੰ ਖੇਡਣ ਵਾਲਿਆਂ ਨੂੰ ਕ੍ਰੈਡਿਟ ਮਿਲੇਗਾ, ਜਿਸ ਦਾ ਇਸਤੇਮਾਲ ਉਹ ਕਿਸਾਨਾਂ ਦੇ ਉਤਪਾਦ ਖਰੀਦਣ ਲਈ ਕਰ ਸਕਣਗੇ।
ਚੀਨ ਦੇ ਵਿੱਤ ਮੰਤਰਾਲੇ ਅਧਿਨ ਆਉਣ ਵਾਲੇ ਗਰੀਬੀ ਨਿਵਾਰਣ ਦਫਤਰ ਨੇ ਮੈਸੇਜਿੰਗ ਚੈਟ ਐਪ ਵੀਚੈਟ ਨਾਲ ਮੋਬਾਈਲ ਗੇਮ ਬਣਾਉਣ ਦਾ ਸਮਝੌਤਾ ਕੀਤਾ ਹੈ। ਇਸ ਪਲੇਟਫਾਰਮ ਤੋਂ ਗੇਮ ਖੇਡਣ ਵਾਲਿਆਂ ਨੂੰ ਜੋ ਕ੍ਰੈਡਿਟ ਮਿਲੇਗਾ, ਉਹ ਇਸ ਦਾ ਇਸਤੇਮਾਲ ਡਿਸਕਾਉਂਟ ਕੂਪਨ ਦੇ ਤੌਰ ‘ਤੇ ਕਰ ਸਕਣਗੇ। ਇਨ੍ਹਾਂ ਕੂਪਨਸ ਨਾਲ ਉਹ ਈ-ਕਾਮਰਸ ਪਲੇਟਫਾਰਮ ‘ਤੇ ਸਥਾਨਕ ਕਿਸਾਨਾਂ ਤੋਂ ਚੌਲ ਤੇ ਫਲ ਖਰੀਦ ਸਕਣਗੇ ਜਿਸ ਨਾਲ ਕਿਸਾਨਾਂ ਦੀ ਆਮਦਨ ‘ਚ ਇਜ਼ਾਫਾ ਹੋਵੇਗਾ।
ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਪਹਿਲੇ ਬੈਚ ‘ਚ ਯੁਨਾਨ ਖੇਤਰ ਦੇ ਕੁਝ ਇਲਾਕਿਆਂ ਨੂੰ ਗੇਮ ਦੇ ਵਰਚੁਅਲ ਮੈਪ ‘ਤੇ ਰੱਖਿਆ ਗਿਆ ਹੈ। ਚੀਨ ਦੀ ਸਰਕਾਰ ਗਰੀਬੀ ਨੂੰ ਖ਼ਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
2018 ‘ਚ ਚੀਨ ਦੇ ਪੇਂਡੂ ਖੇਤਰਾਂ ਤੋਂ ਇੱਕ ਕਰੋੜ 38 ਲੱਖ ਲੋਕ ਗਰੀਬੀ ਤੋਂ ਫਰੀ ਹੋ ਚੁੱਕੇ ਹਨ। ਚੀਨ ਨੇ ਪਿਛਲੇ ਸਾਲ ਦੇ ਆਖਰ ਤਕ ਗਰੀਬਾਂ ਦੀ ਗਿਣਤੀ ਇੱਕ ਕਰੋੜ 66 ਲੱਖ ਦੱਸਿਆ ਸੀ ਜੋ 2012 ‘ਚ 9 ਕਰੋੜ 89 ਲੱਖ ਸੀ। ਚੀਨ ਨੇ ਗਰੀਬੀ ਨੂੰ 2020 ਤਕ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ।
ਸਰਕਾਰ 2020 ਤੱਕ ਮੋਬਾਈਲ ਗੇਮ ਨਾਲ ਖ਼ਤਮ ਕਰੇਗੀ ਕਿਸਾਨਾਂ ਦੀ ਗਰੀਬੀ
ਏਬੀਪੀ ਸਾਂਝਾ
Updated at:
05 Jul 2019 11:44 AM (IST)
ਚੀਨੀ ਸਰਕਾਰ ਨੇ ਦੇਸ਼ ਦੀ ਗਰੀਬੀ ਨੂੰ ਦੂਰ ਕਰਨ ਲਈ ਇੱਕ ਇਨੋਵੇਟਿਵ ਤਰੀਕਾ ਲੱਭਿਆ ਹੈ। ਇੱਕ ਅਜਿਹਾ ਮੋਬਾਈਲ ਗੇਮ ਤਿਆਰ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੀ ਵੱਡੀ ਆਬਾਦੀ ਨੂੰ ਆਪਣੇ ਵੱਲ ਖਿੱਚੇਗਾ।
- - - - - - - - - Advertisement - - - - - - - - -