ਲਾਹੌਰ: ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਨਾਲ ਜੁੜੇ ਹੋਏ ਨਗਰ ਕਰਤਾਰਪੁਰ ਸਾਹਿਬ ਨੂੰ ਜੋੜਦਾ ਭਾਰਤ ਪਾਕਿਸਤਾਨ ਦਰਮਿਆਨ ਉੱਸਰ ਰਿਹਾ ਕੌਮਾਂਤਰੀ ਗਲਿਆਰਾ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਖੁੱਲ੍ਹ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਲਾਂਘੇ ਦੇ ਉਦਘਾਟਨ ਦਾ ਦਿਨ ਵੀ ਤੈਅ ਕਰ ਦਿੱਤਾ ਹੈ। ਇਹ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮਾਂ ਵਿੱਚ ਪਾਕਿਸਤਾਨ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਨੇ 'ABP ਸਾਂਝਾ' ਨੂੰ ਦਿੱਤੀ ਹੈ।
ਡਾ. ਰੂਪ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਣਾ ਹੈ ਅਤੇ ਪਾਕਿਸਤਾਨ ਸਰਕਾਰ ਅੱਠ ਨਵੰਬਰ ਨੂੰ ਗਲਿਆਰੇ ਦਾ ਉਦਘਾਟਨ ਕਰੇਗੀ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 9 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ।
ਅੱਜ ਹੀ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਕੌਰੀਡੋਰ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਦੇਖ ਕੇ ਜਾਪਦਾ ਹੈ ਕਿ ਕੌਰੀਡੋਰ ਦਾ 80 ਤੋਂ 90 ਫ਼ੀਸਦ ਤਕ ਕੰਮ ਪੂਰਾ ਹੋ ਚੁੱਕਿਆ ਹੈ। ਭਾਰਤ ਵਾਲੇ ਪਾਸੇ ਵੀ ਡੇਰਾ ਬਾਬਾ ਨਾਨਕ ਵਿਖੇ ਗਲਿਆਰੇ ਦੇ ਉਸਾਰੀ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਦੋਵਾਂ ਦੇਸ਼ਾਂ ਨੇ ਹੁਣ 14 ਜੁਲਾਈ ਨੂੰ ਬੈਠਕ ਕਰਨੀ ਹੈ। ਪਿਛਲੀਆਂ ਬੈਠਕਾਂ ਵਿੱਚ ਲਾਂਘੇ ਦੀਆਂ ਕਈ ਸ਼ਰਤਾਂ 'ਤੇ ਸਹਿਮਤੀ ਨਾ ਬਣਨ ਕਰਕੇ ਇਹ ਬੈਠਕ ਕਾਫੀ ਅਹਿਮ ਹੈ।
ਇੱਥੇ ਇੱਕ ਗੱਲ ਖ਼ਾਸ ਹੈ ਕਿ ਜਿਵੇਂ ਭਾਰਤ ਨੇ ਪਾਕਿਸਤਾਨ ਤੋਂ ਦੋ ਦਿਨ ਪਹਿਲਾਂ ਨੀਂਹ ਪੱਥਰ ਰੱਖ ਦਿੱਤਾ ਸੀ, ਹੋ ਸਕਦਾ ਹੈ ਮੋਦੀ ਸਰਕਾਰ ਕੌਰੀਡੋਰ ਦਾ ਉਦਘਾਟਨ ਵੀ ਅੱਠ ਨਵੰਬਰ ਤੋਂ ਪਹਿਲਾਂ ਹੀ ਕਰ ਦੇਵੇ। ਭਾਰਤ ਵਿੱਚ ਗਲਿਆਰੇ ਸਬੰਧੀ ਉਸਾਰੀ ਕਾਰਜ ਪਾਕਿਸਤਾਨ ਦੇ ਮੁਕਾਬਲੇ ਘੱਟ ਹਨ ਅਤੇ ਜਲਦੀ ਪੂਰੇ ਕੀਤੇ ਜਾ ਸਕਦੇ ਹਨ। ਪਰ ਡੇਰਾ ਬਾਬਾ ਨਾਨਕ ਵਿਖੇ ਉਸਾਰਿਆ ਜਾਣ ਵਾਲਾ ਯਾਤਰੀ ਟਰਮੀਨਲ ਵੱਡਾ ਪ੍ਰਾਜੈਕਟ ਹੈ।
ਇਸ ਦਿਨ ਖੁੱਲ੍ਹੇਗਾ ਬਾਬੇ ਨਾਨਕ ਦਾ ਦਰ, ਪਾਕਿ ਸਰਕਾਰ ਨੇ ਕੀਤਾ ਐਲਾਨ
ਏਬੀਪੀ ਸਾਂਝਾ
Updated at:
04 Jul 2019 09:03 PM (IST)
ਡਾ. ਰੂਪ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਣਾ ਹੈ ਅਤੇ ਪਾਕਿਸਤਾਨ ਸਰਕਾਰ ਅੱਠ ਨਵੰਬਰ ਨੂੰ ਗਲਿਆਰੇ ਦਾ ਉਦਘਾਟਨ ਕਰੇਗੀ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 9 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ।
- - - - - - - - - Advertisement - - - - - - - - -