ਬ੍ਰਿਟਿਸ਼ ਕੋਲੰਬੀਆ ਦੇ ਬੇਲਾ ਬੇਲਾ ਤੋਂ 204 ਕਿਲੋਮੀਟਰ ਦੂਰ ਤੇ ਸਮੁੰਦਰ ਵਿੱਚ 10 ਕਿਲੋਮੀਟਰ ਹੇਠਾਂ ਇਹ ਭੂਗੋਲਿਕ ਗਤੀਵਿਧੀ ਵਾਪਰੀ। ਕੈਨੇਡਾ ਭੂਚਾਲ ਮੁਤਾਬਕ ਇਸ ਭੂਚਾਲ ਦੀ ਤੀਬਰਤਾ 5.8 ਨਾਪੀ ਗਈ। ਵਿਭਾਗ ਨੇ ਕਿਸੇ ਕਿਸਮ ਦੀ ਸੁਨਾਮੀ ਦੇ ਖ਼ਤਰੇ ਤੋਂ ਵੀ ਇਨਕਾਰ ਕੀਤਾ ਹੈ।
ਹਾਲਾਂਕਿ, ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਅਨੁਸਾਰ ਭੂਚਾਲ ਦੀ ਤੀਬਰਤਾ 6.5 ਦਰਜ ਕੀਤੀ ਗਈ ਹੈ। ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।