ਬੀਜਿੰਗ: ਚੀਨ ਨੇ ਇੱਕ ਵਾਰ ਮੁੜ ਤਾਇਵਾਨ ਨੂੰ ਸ਼ਰੇਆਮ ਜੰਗ ਦੀ ਧਮਕੀ ਦਿੱਤੀ ਹੈ। ਬੀਜਿੰਗ ਨੇ ਤਾਇਵਾਨ ਨੂੰ ਟਾਪੂ ਕੋਲ ਫ਼ੌਜੀ ਗਤੀਵਿਧੀਆਂ ਜਾਰੀ ਰੱਖਣ ਤੋਂ ਬਾਅਦ ਚੇਤਾਵਨੀ ਦਿੱਤੀ ਹੈ ਕਿ ਆਜ਼ਾਦੀ ਦਾ ਮਤਲਬ ਜੰਗ ਹੈ ਤੇ ਉਸ ਹਥਿਆਰਬੰਦ ਬਲ ਭੜਕਾਹਟ ਤੇ ਵਿਦੇਸ਼ੀ ਦਖ਼ਲ ਦੇ ਜਵਾਬ ਵਿੱਚ ਕੰਮ ਕਰ ਰਹੇ ਹਨ। ਚੀਨ ਵੱਲੋਂ ਆਪਣੇ ਖੇਤਰ ਦੇ ਰੂਪ ਵਿੱਚ ਦਾਅਵਾ ਕੀਤੇ ਗਏ ਤਾਇਵਾਨ ਨੇ ਪਿਛਲੇ ਹਫ਼ਤੇ ਕਈ ਚੀਨੀ ਜੰਗੀ ਹਵਾਈ ਜਹਾਜ਼ ਤੇ ਬੰਬਾਰ ਜਹਾਜ਼ਾਂ ਨੂੰ ਆਪਣੇ ਦੱਖਣ-ਪੱਛਮੀ ਖੇਤਰ ਵਿੱਚ ਦਾਖ਼ਲ ਹੋਣ ਦੀ ਖ਼ਬਰ ਦਿੱਤੀ ਹੈ।

ਚੀਨ ਦਾ ਮੰਨਣਾ ਹੈ ਕਿ ਤਾਇਵਾਨ ਦੀ ਜਮਹੂਰੀ ਤਰੀਕੇ ਚੁਣੀ ਗਈ ਸਰਕਾਰ ਰਸਮੀ ਆਜ਼ਾਦੀ ਦੇ ਐਲਾਨ ਨਾਲ ਇਸ ਟਾਪੂ ਨੂੰ ਜੰਗ ਵੱਲ ਵਧਾ ਰਹੀ ਹੈ। ਭਾਵੇਂ ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਵਾਰ-ਵਾਰ ਕਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਇੱਕ ਆਜ਼ਾਦ ਦੇਸ਼ ਹੈ, ਜਿਸ ਨੂੰ ਚੀਨ ਦਾ ਰਸਮੀ ਨਾਂ ਕਿਹਾ ਜਾਂਦਾ ਹੈ।

ਹਵਾਈ ਫ਼ੌਜ ਦੀਆਂ ਤਾਜ਼ਾ ਗਤੀਵਿਧੀਆਂ ਬਾਰੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੁੱਛੇ ਜਾਣ ’ਤੇ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਵੂ ਕਿਆਨ ਨੇ ਕਿਹਾ ਕਿ ਤਾਇਵਾਨ ਚੀਨ ਦਾ ਇੱਕ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਤਾਇਵਾਨ ਸਟ੍ਰੇਟ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੀਆਂ ਗਈਆਂ ਫ਼ੌਜੀ ਗਤੀਵਿਧੀਆਂ ਮੌਜੂਦਾ ਹਾਲਤ ਨੂੰ ਹੱਲ ਕਰਨ ਲਈ ਜ਼ਰੂਰੀ ਸਨ।

ਉਨ੍ਹਾਂ ਕਿਹਾ ਕਿ ਤਾਇਵਾਨ ਦੀ ਆਜ਼ਾਦੀ ਦਰਅਸਲ ਬਾਹਰੀ ਦਖ਼ਲ ਤੇ ਭੜਕਾਹਟ ਦੀ ਪ੍ਰਤੀਕਿਰਿਆ ਹੈ। ਵੂ ਨੇ ਕਿਹਾ ਕਿ ਤਾਇਵਾਨ ’ਚ ਮੁੱਠੀ ਭਰ ਲੋਕ ਇਸ ਟਾਪੂ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਤਾਇਵਾਨ ਦੀ ਆਜ਼ਾਦੀ ਦੇ ਤੱਤਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੋ ਲੋਕ ਅੱਗ ਨਾਲ ਖੇਡ ਰਹੇ ਹਨ, ਉਹ ਖ਼ੁਦ ਨੂੰ ਸਾੜਨਗੇ ਕਿਉਂਕਿ ਤਾਇਵਾਨ ਦੀ ਆਜ਼ਾਦੀ ਦਾ ਮਤਲਬ ਜੰਗ ਹੈ।