ਬੀਜਿੰਗ: ਚੀਨ ਨੇ ਹੁਣ ਅਮਰੀਕਾ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਆਪਣੀ ਸੰਪਾਦਕੀ ’ਚ ਚੀਨ ਨੂੰ ਸੁਪਰ ਪਾਵਰ ਦੱਸਦਿਆਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਜੰਗ ਛਿੜੀ, ਤਾਂ ਉਸ ਵਿੱਚ ਅਮਰੀਕਾ ਦੀ ਹਾਰ ਹੋਵੇਗੀ। ਇਸ ਅਖ਼ਬਾਰ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਮੁੱਖ ਬੁਲਾਰਾ ਮੰਨਿਆ ਜਾਂਦਾ ਹੈ। ਇਸ ਵਿੱਚ ਪ੍ਰਕਾਸ਼ਿਤ ਗੱਲ ਸਰਕਾਰ ਦਾ ਬਿਆਨ ਮੰਨੀ ਜਾਂਦੀ ਹੈ।



 

‘ਗਲੋਬਲ ਟਾਈਮਜ਼’ ਨੇ ਇਹ ਸੰਪਾਦਕੀ ਜਾਪਾਨ, ਆਸਟ੍ਰੇਲੀਆ ਤੇ ਫ਼ਰਾਂਸ ਦੇ ਫ਼ੌਜੀ ਅਭਿਆਸ ਵਿੱਚ ਅਮਰੀਕਾ ਦੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚੀਨ ਨੇ ਕਿਹਾ ਕਿ ਦੱਖਣੀ ਜਾਪਾਨ ’ਚ ਹੋ ਰਹੇ ਇਸ ਫ਼ੌਜੀ ਅਭਿਆਸ ਨਾਲ ਉਸ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਫ਼ੌਜੀ ਅਭਿਆਸ ਸਿਰਫ਼ ਤੇਲ ਤੇ ਈਂਧਨ ਦੀ ਬਰਬਾਦੀ ਹੈ।

 

ਚੀਨ ਪੂਰੇ ਦੱਖਣੀ ਚੀਨ ਸਾਗਰ ਨੂੰ ਆਪਣੀ ਸੰਪਤੀ ਦੱਸਦਾ ਹੈ। ਉਹ ਇਸ ਉੱਤੇ ਬਰੂਨੇਈ, ਮਲੇਸ਼ੀਆ, ਫ਼ਿਲੀਪੀਨਜ਼, ਵੀਅਤਨਾਮ ਤੇ ਤਾਇਵਾਨ ਦੇ ਦਾਅਵੇ ਨੂੰ ਨਕਾਰਦਾ ਹੈ। ਇੰਨਾ ਹੀ ਨਹੀਂ ਤਾਇਵਾਨ ਦੀ ਪ੍ਰਭੂਸੱਤਾ ਨੂੰ ਨਕਾਰਦਿਆਂ ਉਸ ਨੂੰ ਆਪਣਾ ਹਿੱਸਾ ਦੱਸਦਾ ਹੈ। ਜਾਪਾਨ ਦੇ ਹਿੱਸੇ ਦੇ ਸਮੁੰਦਰ ਨੂੰ ਵੀ ਪੂਰਬੀ ਚੀਨ ਸਾਗਰ ਦੱਸਦਿਆਂ ਚੀਨ ਉਸ ਉੱਤੇ ਆਪਣਾ ਅਧਿਕਾਰ ਜਤਾਉਂਦਾ ਹੈ ਤੇ ਉੱਥੇ ਆਪਣੇ ਜੰਗੀ ਜਹਾਜ਼ ਵੀ ਭੇਜਦਾ ਰਹਿੰਦਾ ਹੈ, ਜੰਗੀ ਹਵਾਈ ਜਹਾਜ਼ ਵੀ ਉੱਥੋਂ ਦੇ ਆਕਾਸ਼ ਵਿੱਚ ਉਡਾਉਂਦਾ ਰਹਿੰਦਾ ਹੈ।

 

‘ਗਲੋਬਲ ਟਾਈਮਜ਼’ ਲਿਖਦਾ ਹੈ ਕਿ ਦੱਖਣੀ ਚੀਨ ਸਾਗਰ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਜੇ ਜੰਗ ਛਿੜੀ, ਤਾਂ ਉਸ ਵਿੱਚ ਅਮਰੀਕਾ ਦੀ ਹਾਰ ਹੋਵੇਗੀ। ਅਮਰੀਕੀ ਮਾਹਿਰ ਅਲੈਕਸ ਮਿਹਾਈਲੋਵਿਚ ਇਸ ਸੰਪਾਦਕੀ ਨੂੰ ਚੀਨ ਦੀ ਬੇਚੈਨੀ ਦਾ ਸਬੂਤ ਮੰਨਦੇ ਹਨ, ਜੋ ਖੇਤਰ ਵਿੱਚ ਵਧਦੀ ਅਮਰੀਕਾ ਦੀ ਤਾਕਤ ਨੂੰ ਲੈ ਫ਼ਿਕਰਮੰਦ ਹੈ। ਇਸ ਖੇਤਰ ਵਿੱਚ ਅਮਰੀਕਾ ਦੀ ਲਗਾਤਾਰ ਸਰਗਰਮੀ ਤੇ ਉਸ ਦੇ ਵੱਡੇ  ਫ਼ੌਜੀ ਅਭਿਆਸ ਤੋਂ ਚੀਨ ਘਬਰਾ ਗਿਆ ਹੈ।

 

ਇੰਗਲੈਂਡ ਦੇ ਸਾਬਕਾ ਸੰਸਦ ਮੈਂਬਰ ਜਾਰਜ ਗੈਲੋਵੇ ਕਹਿੰਦੇ ਹਨ ਕਿ ਅਮਰੀਕਾ ਦੀ ਖੇਤਰ ਵਿੱਚ ਵਧਦੀ ਸਰਗਰਮੀ ਨਾਲ ਚੀਨ ਆਪਣੀ ਫ਼ੌਜੀ ਤਿਆਰੀ ਤੇਜ਼ ਕਰੇਗਾ ਤੇ ਦੋਵੇਂ ਦੇਸ਼ਾਂ ਵਿੱਚ ਟਕਰਾਅ ਦਾ ਖ਼ਦਸ਼ਾ ਵੀ ਵਧੇਗਾ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ