Chinese Mystery Cargo Planes: ਈਰਾਨ ਅਤੇ ਇਜ਼ਾਰਾਈਲ ਦੀ ਜੰਗ ਨੂੰ ਅੱਜ ਅੱਠ ਦਿਨ ਹੋ ਗਏ ਹਨ, ਇਸ ਦੇ ਨਾਲ ਹੀ ਦਿਨ-ਬ-ਦਿਨ ਤਣਾਅ ਵਧਦਾ ਹੀ ਜਾ ਰਿਹਾ ਹੈ। ਹਾਲਾਂਕਿ ਹਾਲੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਉੱਥੇ ਹੀ ਇਸ ਜੰਗ ਵਿੱਚ ਚੀਨ ਨੇ ਵੀ ਚੁਪਚੁਪੀਤੇ ਐਂਟਰੀ ਕਰ ਲਈ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ਵਿੱਚ ਚੀਨ ਦੇ ਤਿੰਨ ਕਾਰਗੋ ਪਲੇਨ ਈਰਾਨ ਪਹੁੰਚੇ ਹਨ।

ਹਾਲਾਂਕਿ ਇਨ੍ਹਾਂ ਜਹਾਜ਼ਾਂ ਨੇ ਸ਼ੰਘਾਈ ਆਦਿ ਤੋਂ ਲਗਜਮਬਰਗ ਜਾਣਾ ਸੀ, ਪਰ ਮਿਡ ਏਅਰ ਇਨ ਏਅਰਕ੍ਰਾਫਟ ਨੇ ਆਪਣੇ ਟ੍ਰਾਂਸਪੋਰਡਰ ਅਤੇ ਸੈਂਸਰ ਸਵਿਚ ਆਫ ਕਰ ਦਿੱਤੇ ਅਤੇ ਉਹ ਈਰਾਨ ਦੇ ਏਅਰ ਸਪੇਸ ਪਹੁੰਚ ਗਏ, ਜਦਕਿ ਜੰਗ ਦੇ ਕਰਕੇ ਈਰਾਨ ਦਾ ਏਅਰਸਪੇਸ ਬੰਦ ਸੀ।

ਇਨ੍ਹਾਂ ਜਹਾਜ਼ਾਂ ਵਿੱਚ ਕੀ ਸੀ, ਹਾਲੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਅਜਿਹੀ ਸਥਿਤੀ ਵਿੱਚ, ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਚੀਨ ਨੇ ਈਰਾਨ ਨੂੰ ਕੋਈ ਹਥਿਆਰ ਜਾਂ ਏਅਰ ਡਿਫੈਂਸ ਸਿਸਟਮ ਸਪਲਾਈ ਕੀਤਾ ਹੈ। ਇਜ਼ਰਾਈਲ ਵਿਰੁੱਧ ਜੰਗ ਵਿੱਚ ਚੀਨ ਅਤੇ ਰੂਸ ਈਰਾਨ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਰੂਸੀ ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਜ਼ਰਾਈਲ-ਈਰਾਨ ਜੰਗ ਵਿੱਚ ਨਾ ਦਖਲ ਦੇਣ ਦੀ ਚੇਤਾਵਨੀ ਦਿੱਤੀ ਹੈ। ਪੁਤਿਨ ਨੇ ਕਿਹਾ ਕਿ ਜੇਕਰ ਅਮਰੀਕਾ ਜੰਗ ਵਿੱਚ ਦਖਲ ਦਿੰਦਾ ਹੈ, ਤਾਂ ਰੂਸ (ਅਤੇ ਚੀਨ) ਵੀ ਸਿੱਧੇ ਤੌਰ 'ਤੇ ਈਰਾਨ ਦਾ ਸਮਰਥਨ ਕਰਨਗੇ।

FlightRadar24 ਦੇ ਅੰਕੜਿਆਂ ਅਨੁਸਾਰ, 14 ਜੂਨ, 2025 ਤੋਂ, ਘੱਟੋ-ਘੱਟ 5 ਬੋਇੰਗ 747 ਜਹਾਜ਼ ਚੀਨ ਦੇ ਉੱਤਰੀ ਹਿੱਸਿਆਂ ਤੋਂ ਈਰਾਨ ਲਈ ਉਡਾਣ ਭਰ ਚੁੱਕੇ ਹਨ। ਇਨ੍ਹਾਂ ਜਹਾਜ਼ਾਂ ਦਾ ਰੂਟ ਆਮ ਤੌਰ 'ਤੇ ਲਕਸਮਬਰਗ ਹੈ, ਪਰ ਇਹ ਕਦੇ ਵੀ ਯੂਰਪੀਅਨ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋਏ। ਇਨ੍ਹਾਂ ਜਹਾਜ਼ਾਂ ਨੇ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਨੂੰ ਪਾਰ ਕੀਤਾ। ਹਾਲਾਂਕਿ, ਈਰਾਨੀ ਸਰਹੱਦ ਦੇ ਨੇੜੇ ਜਹਾਜ਼ ਰਾਡਾਰ ਤੋਂ ਗਾਇਬ ਹੋ ਗਏ ਸਨ। ਸਾਰੇ ਜਹਾਜ਼ਾਂ ਨੇ ਟ੍ਰਾਂਸਪੋਂਡਰ ਬੰਦ ਕਰ ਦਿੱਤਾ ਸੀ, ਜੋ ਕਿ ਆਮ ਤੌਰ 'ਤੇ ਫੌਜੀ ਜਾਂ ਖੁਫੀਆ ਉਡਾਣਾਂ ਦਾ ਸੰਕੇਤ ਹੁੰਦਾ ਹੈ। ਇਸ ਨਾਲ ਸ਼ੱਕ ਪੈਦਾ ਹੋ ਰਿਹਾ ਹੈ ਕਿ ਕੀ ਇਹ ਜਹਾਜ਼ ਹਥਿਆਰ, ਰਣਨੀਤਕ ਉਪਕਰਣ, ਜਾਂ ਸੁਰੱਖਿਆ ਬਲ ਲੈ ਕੇ ਈਰਾਨ ਗਏ ਹਨ?

ਚੀਨ ਅਤੇ ਈਰਾਨ ਵਿਚਾਲੇ ਹੋਇਆ ਸੀ ਸਮਝੌਤਾ

ਸਾਲ 2021 ਵਿੱਚ ਚੀਨ ਅਤੇ ਈਰਾਨ ਵਿਚਕਾਰ 25 ਸਾਲ ਦਾ ਰਣਨੀਤਕ ਸਹਿਯੋਗ ਦਾ ਸਮਝੌਤਾ ਹੋਇਆ ਸੀ। ਉਸ ਸਮੇਂ ਦੌਰਾਨ, ਈਰਾਨ ਨੂੰ ਚੀਨ ਤੋਂ 400 ਬਿਲੀਅਨ ਡਾਲਰ ਦਾ ਨਿਵੇਸ਼ ਮਿਲਣਾ ਤੈਅ ਹੋ ਗਿਆ ਸੀ। ਬਦਲੇ ਵਿੱਚ, ਚੀਨ ਨੂੰ ਛੋਟ 'ਤੇ ਤੇਲ ਅਤੇ ਗੈਸ ਦੀ ਸਪਲਾਈ ਮਿਲਣੀ ਸੀ। ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਫੌਜੀ ਤਕਨਾਲੋਜੀ ਟ੍ਰਾਂਸਫਰ, ਸਾਈਬਰ ਰੱਖਿਆ ਸਹਿਯੋਗ, ਇੰਟੈਲੀਜੈਂਸ ਸਾਂਝੇਦਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਹੈਰੀਟੇਜ ਫਾਊਂਡੇਸ਼ਨ ਦੇ ਨੈਸ਼ਨਲ ਡਿਫੈਂਸ ਸੈਂਟਰ ਦੇ ਡਾਇਰੈਕਟਰ ਰੌਬਰਟ ਗ੍ਰੀਨਵੇਅ ਦੇ ਅਨੁਸਾਰ, ਚੀਨ ਈਰਾਨ ਤੋਂ ਪਾਬੰਦੀਸ਼ੁਦਾ ਸਸਤਾ ਤੇਲ ਖਰੀਦਦਾ ਹੈ ਅਤੇ ਬਦਲੇ ਵਿੱਚ ਉਸਨੂੰ ਰਣਨੀਤਕ, ਤਕਨੀਕੀ ਅਤੇ ਫੌਜੀ ਸਹਾਇਤਾ ਦਿੰਦਾ ਹੈ।