ਨਵੀਂ ਦਿੱਲੀ: ਚੀਨ ਦੇ ਝੇਜਿਆਂਗ ਖੇਤਰ ਦੇ ਸ਼ਹਿਰ ਹੁਝੋਊ ਸ਼ਹਿਰ ‘ਚ ਇੱਕ ਮੁੰਡੇ ਨੇ ਦੋ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਜਹਾਜ਼ ਨੂੰ ਉਡਾਉਣ ਦਾ ਮਜ਼ਾ ਲੈਣਾ ਚਾਹੁੰਦਾ ਸੀ, ਪਰ ਉਹ ਇਸ ‘ਚ ਕਾਮਯਾਬ ਨਹੀਂ ਹੋ ਸਕਿਆ ਤੇ ਫੜਿਆ ਗਿਆ। ਏਅਰਪੋਰਟ ਪ੍ਰਬੰਧਨ ਅਧਿਕਾਰੀ ਨੇ ਉਸ ਦੇ ਇਸ ਕਾਰੇ ‘ਤੇ ਉਸ ਨੂੰ ਸਜ਼ਾ ਦੇਣ ਦੀ ਥਾਂ ਉਸ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੂੰ ਪਾਈਲਟ ਬਣਨ ਦੀ ਟ੍ਰੇਨਿੰਗ ਦੀ ਪੇਸ਼ਕਸ਼ ਵੀ ਦਿੱਤੀ ਗਈ ਹੈ।


ਇਹ ਮਾਮਲਾ 15 ਜੁਲਾਈ ਦਾ ਹੈ। ਪੂਰਬੀ ਚੀਨ ਦੇ ਹੁਝੋਓ ਸ਼ਹਿਰ ਦੇ ਨੈਸ਼ਨਲ ਹਾਲੀਡੇ ਰਿਜ਼ਾਰਟ ਵਿੱਚ ਏਅਰਬੇਸ ਦੇ ਹੈਂਗਰ ਤੋਂ ਦੋ ਹਲਕੇ ਜਹਾਜ਼ ਸਵੇਰੇ ਬਾਹਰ ਮਿਲੇ। ਜਾਂਚ ਦੌਰਾਨ ਪਤਾ ਲੱਗਿਆ ਕਿ ਇੱਕ ਨੂੰ ਭਾਰੀ ਨੁਕਸਾਨ ਹੋਇਆ ਹੈ। ਬਾਅਦ ‘ਚ ਜਦੋਂ ਸੀਸੀਟੀਵੀ ਦੇਖਿਆ ਗਿਆ ਤਾਂ ਉਨ੍ਹਾਂ ਨੂੰ ਇੱਕ ਮੁੰਡਾ ਚਲਾਉਂਦੇ ਹੋਏ ਨਜ਼ਰ ਆਇਆ। ਮੁੰਡੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ਸਾਹਮਣੇ ਆਈ ਸੀਸੀਟੀਵੀ ਫੁਟੇਜ ‘ਚ ਮੁੰਡਾ ਜਹਾਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਨੂੰ ਚਲਾਉਣ ਦੀ ਕੋਸ਼ਿਸ਼ ‘ਚ ਉਹ ਇਸ ‘ਤੇ ਕੰਟ੍ਰੋਲ ਨਹੀਂ ਰੱਖ ਸੱਕਿਆ ਤੇ ਏਅਰ ਕਰਾਫਟ ਰੇਲਿੰਗ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਹ ਦੂਜੇ ਏਅਰਕ੍ਰਾਫਟ ਨੂੰ ਚਲਾਉਂਦਾ ਨਜ਼ਰ ਆ ਰਿਹਾ ਹੈ। ਟਕਰਾਏ ਜਹਾਜ਼ ਨੂੰ ਕਰੀਬ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਨਾਬਾਲਗ ਪ੍ਰਤੀ ਹਮਦਰਦੀ ਵਰਤੀ ਹੈ ਤੇ ਉਸ ਨੂੰ ਪਾਈਲਟ ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।