ਵਾਸ਼ਿੰਗਟਨ: ਪਾਕਿਸਤਾਨ ਨੇ ਪਹਿਲੀ ਵਾਰ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਮੌਤ ਦਾ ਰਾਜ਼ ਖੋਲ੍ਹਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੀ ਖੁਫੀਆ ਏਜੰਸੀ ਦੀ ਮਦਦ ਨਾਲ ਹੀ ਅਮਰੀਕਾ ਨੇ ਲਾਦੇਨ ਨੂੰ ਮਾਰਿਆ ਹੈ। ਇਮਰਾਨ ਮੁਤਾਬਕ ਉਨ੍ਹਾਂ ਦੇ ਮੁਲਕ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਅਮਰੀਕੀ ਏਜੰਸੀ ਸੀਆਈਏ ਨੂੰ ਅਜਿਹੀ ਸੂਚਨਾ ਮੁਹੱਈਆ ਕਰਵਾਈ ਸੀ। ਇਸ ਨਾਲ ਅਮਰੀਕਾ ਨੂੰ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਤੇ ਮਾਰ ਮੁਕਾਉਣ ਵਿੱਚ ਮਦਦ ਮਿਲੀ ਸੀ।
ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ। ਪਹਿਲਾਂ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ। ਬਤੌਰ ਪ੍ਰਧਾਨ ਮੰਤਰੀ ਆਪਣੇ ਪਹਿਲੇ ਅਮਰੀਕੀ ਦੌਰੇ ’ਤੇ ਪਹੁੰਚੇ ਇਮਰਾਨ ਖਾਨ ਨੇ ਫੌਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਇਮਰਾਨ ਖਾਨ ਦਾ ਇਹ ਬਿਆਨ ਇਸ ਕਰਕੇ ਅਹਿਮ ਹੈ ਕਿਉਂਕਿ ਅਮਰੀਕਾ ਵੱਲੋਂ 2 ਮਈ, 2011 ਨੂੰ ਓਸਾਮਾ ਨੂੰ ਮਾਰੇ ਮੁਕਾਏ ਜਾਣ ਤੋਂ ਪਹਿਲਾਂ ਪਾਕਿਸਤਾਨ ਉਸ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਹੁਣ ਤੱਕ ਇਨਕਾਰ ਕਰਦਾ ਰਿਹਾ ਹੈ। ਅਮਰੀਕਾ ਦੀ ਨੇਵੀ ਸੀਲ ਦੀ ਟੀਮ ਨੇ ਪਾਕਿਤਸਾਨ ਦੇ ਛਾਉਣੀ ਕਸਬੇ ਐਬਟਾਬਾਦ ਵਿੱਚ ਓਸਾਮਾ ਦੇ ਟਿਕਾਣੇ ’ਤੇ ਗੁਪਤ ਛਾਪਾ ਮਾਰਿਆ ਸੀ।
ਪਾਕਿ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਪਾਕਿਸਤਾਨ ਵਿੱਚ ਹਮੇਸ਼ਾ ਇਹ ਲੱਗਦਾ ਸੀ ਕਿ ਅਸੀਂ ਅਮਰੀਕਾ ਦੇ ਮਿੱਤਰ ਹਾਂ ਤੇ ਜੇਕਰ ਸਾਨੂੰ ਉਸਾਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਤਾਂ ਅਸੀਂ ਉਸ ਨੂੰ ਕੱਢ ਲੈਣਾ ਸੀ।’’ ਖਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅਮਰੀਕਾ ਲਈ ਅਤਿਵਾਦ ਖ਼ਿਲਾਫ਼ ਲੜਾਈ ਲੜੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਓਸਾਮਾ ਦੇ ਟਿਕਾਣੇ ’ਤੇ ਮਾਰੇ ਗਏ ਛਾਪੇ ਤੇ ਉਸ ਮਗਰੋਂ ਉਸ ਨੂੰ ਮਾਰ-ਮੁਕਾਉਣ ਦੀ ਕਾਰਵਾਈ ਨਾਲ ‘‘ਪਾਕਿਸਤਾਨ ਬੇਹੱਦ ਸ਼ਰਮਿੰਦਾ’’ ਹੈ। ਖਾਨ ਨੇ ਕਿਹਾ, ‘‘ਅਸੀਂ ਅਮਰੀਕਾ ਦੇ ਮਿੱਤਰ ਸਾਂ ਪਰ ਅਮਰੀਕਾ ਨੇ ਸਾਡੇ ’ਤੇ ਭਰੋਸਾ ਨਹੀਂ ਕੀਤਾ ਤੇ ਉਹ ਸੱਚਮੁੱਚ ਆਏ ਤੇ ਸਾਡੇ ਮੁਲਕ ਵਿੱਚ ਬੰਬ ਸੁੱਟ ਕੇ ਬੰਦਾ ਮਾਰ ਗਏ।’’
ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਓਸਾਮਾ ਕੋਈ ਆਮ ਵਿਅਕਤੀ ਨਹੀਂ ਸੀ ਬਲਕਿ ਅਤਿਵਾਦੀ ਸੀ, ਜਿਸ ਨੇ ਤਿੰਨ ਹਜ਼ਾਰ ਅਮਰੀਕੀਆਂ ਨੂੰ ਮਾਰ ਮੁਕਾਇਆ ਸੀ, ਇਸ ਦੇ ਜਵਾਬ ਵਿੱਚ ਇਮਰਾਨ ਨੇ ਕਿਹਾ ਕਿ ਇਸ ਲੜਾਈ ਵਿੱਚ ਪਾਕਿਸਤਾਨ ਦੇ 70 ਹਜ਼ਾਰ ਲੋਕ ਮਰੇ ਹਨ। ਖਾਨ ਨੇ ਕਿਹਾ, ‘‘ਅਸੀਂ ਅਮਰੀਕਾ ਲਈ ਲੜਾਈ ਲੜ ਰਹੇ ਸੀ ਤੇ ਅਸੀਂ ਇਹ ਲੜਾਈ ਲੜਦਿਆਂ ਇੰਨੇ ਲੋਕ ਗੁਆਏ।
ਆਖਰ ਪਾਕਿਸਤਾਨ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼
ਏਬੀਪੀ ਸਾਂਝਾ
Updated at:
24 Jul 2019 12:45 PM (IST)
ਪਾਕਿਸਤਾਨ ਨੇ ਪਹਿਲੀ ਵਾਰ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਮੌਤ ਦਾ ਰਾਜ਼ ਖੋਲ੍ਹਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੀ ਖੁਫੀਆ ਏਜੰਸੀ ਦੀ ਮਦਦ ਨਾਲ ਹੀ ਅਮਰੀਕਾ ਨੇ ਲਾਦੇਨ ਨੂੰ ਮਾਰਿਆ ਹੈ। ਇਮਰਾਨ ਮੁਤਾਬਕ ਉਨ੍ਹਾਂ ਦੇ ਮੁਲਕ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਅਮਰੀਕੀ ਏਜੰਸੀ ਸੀਆਈਏ ਨੂੰ ਅਜਿਹੀ ਸੂਚਨਾ ਮੁਹੱਈਆ ਕਰਵਾਈ ਸੀ। ਇਸ ਨਾਲ ਅਮਰੀਕਾ ਨੂੰ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਤੇ ਮਾਰ ਮੁਕਾਉਣ ਵਿੱਚ ਮਦਦ ਮਿਲੀ ਸੀ।
- - - - - - - - - Advertisement - - - - - - - - -