ਇਮਰਾਨ ਖਾਨ ਨੇ ਕਿਹਾ ਕਿ ਅੱਤਵਾਦ 'ਤੇ ਉਹ ਅਮਰੀਕੀ ਯੁੱਧ ਲੜ ਰਹੇ ਸੀ। ਖਾਨ ਨੇ ਕਿਹਾ ਕਿ ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ-ਦੇਣਾ ਨਹੀਂ। ਅਲਕਾਇਦਾ ਅਫਗਾਨਿਸਤਾਨ ਵਿੱਚ ਸੀ। ਪਾਕਿਸਤਾਨ ਵਿੱਚ ਕੋਈ ਅੱਤਵਾਦੀ ਤਾਲਿਬਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਅਮਰੀਕੀ ਯੁੱਧ ਲੜੇ। ਇਮਰਾਨ ਖਾਨ ਨੇ ਕਿਹਾ ਕਿ ਉਹ ਇਸ ਦੇ ਆਪਣੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਂਕਿ ਉਨ੍ਹਾਂ ਅਮਰੀਕਾ ਨੂੰ ਜ਼ਮੀਨੀ ਹਕੀਕਤ ਨਹੀਂ ਦੱਸੀ।
ਕੈਪਿਟਲ ਹਿੱਲ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਮੰਨਿਆ ਕਿ ਪਾਕਿਸਤਾਨ ਵਿੱਚ 40 ਵੱਖ ਵੱਖ ਅੱਤਵਾਦੀ ਸੰਗਠਨ ਚੱਲ ਰਹੇ ਸਨ। ਇਸ ਲਈ ਪਾਕਿਸਤਾਨ ਅਜਿਹੇ ਦੌਰ ਵਿੱਚ ਗੁਜ਼ਰਿਆ ਜਿੱਥੇ ਉਨ੍ਹਾਂ ਦੇ ਲੋਕਾਂ ਨੂੰ ਫਿਕਰ ਕਰਨਾ ਪਿਆ ਕਿ ਅਸੀਂ ਬਚ ਸਕਾਂਗੇ। ਕੈਪੀਟਲ ਹਿੱਲ ਵਿੱਚ ਹੋਈ ਇਮਰਾਨ ਖ਼ਾਨ ਦੀ ਇਸ ਸਭਾ ਨੂੰ ਕਾਂਗਰਸ ਵਿਮੇਨ ਸ਼ੀਲਾ ਜੈਕਸਨ ਨੇ ਹੋਸਟ ਕੀਤਾ।