Chaina va Amrica - ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਅਜੇ ਜਾਰੀ ਹੈ। ਚੀਨੀ ਹੈਕਰਾਂ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਤਣਾਅ ਵਧ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਚੀਨੀ ਹੈਕਰਾਂ ਨੇ ਸਰਕਾਰ ਦੀ ਉਲੰਘਣਾ ਕੀਤੀ ਹੈ। ਹੈਕਰਾਂ ਨੇ ਅਮਰੀਕੀ ਵਿਦੇਸ਼ ਵਿਭਾਗ ਦੀਆਂ ਲਗਭਗ 60 ਹਜ਼ਾਰ ਈਮੇਲਾਂ ਨੂੰ ਚੋਰੀ ਕਰ ਲਿਆ ਹੈ। ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਪਹਿਲਾਂ, ਚੀਨੀ ਹੈਕਰਾਂ ਨੇ ਅਮਰੀਕੀ ਸਰਕਾਰ ਦੀ ਗੁਪਤਤਾ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਵਿਭਾਗ ਦੇ ਸੀਨੀਅਰ ਆਈਟੀ ਅਧਿਕਾਰੀਆਂ ਨੇ ਅਮਰੀਕੀ ਸੰਸਦ ਸੀਨੇਟ 'ਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਸੈਨੇਟਰ ਐਰਿਕ ਸਮਿੱਟ ਨੇ ਕਿਹਾ ਕਿ ਚੀਨੀ ਹੈਕਰਾਂ ਨੇ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ 'ਤੇ ਕੇਂਦਰਿਤ ਵਿਦੇਸ਼ ਵਿਭਾਗ ਦੇ ਨੌਂ ਅਧਿਕਾਰੀਆਂ ਅਤੇ ਯੂਰਪੀਅਨ ਮੁੱਦਿਆਂ ਨਾਲ ਸਬੰਧਤ ਇਕ ਹੋਰ ਅਧਿਕਾਰੀ ਦੀਆਂ ਈਮੇਲਾਂ ਨੂੰ ਚੋਰੀ ਕੀਤਾ ਹੈ।


 


ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹੈਕਰ ਵਿਦੇਸ਼ ਵਿਭਾਗ ਦੇ ਹਰ ਈਮੇਲ ਪਤੇ 'ਤੇ ਪਹੁੰਚ ਗਏ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬੀਤੇ ਵੀਰਵਾਰ ਨੂੰ ਕਿਹਾ ਕਿ ਹੈਕਰਾਂ ਨੇ ਲਗਭਗ 60 ਹਜ਼ਾਰ ਈਮੇਲਾਂ ਤੱਕ ਪਹੁੰਚ ਕੀਤੀ ਹੈ। ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਚੀਨੀ ਹੈਕਰਾਂ ਦਾ ਪਰਦਾਫਾਸ਼ ਕੀਤਾ ਹੈ। ਈਮੇਲ ਕੰਪਨੀ ਨੂੰ ਹੈਕਿੰਗ ਦੀ ਸ਼ਿਕਾਇਤ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਅਧਿਕਾਰਤ ਤੌਰ 'ਤੇ ਬੁਲਾਰੇ ਮੈਥਿਊ ਮਿਲਰ ਨੇ ਹੈਕਿੰਗ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।


 


ਈਮੇਲ ਕੰਪਨੀ ਨੇ ਇਸ ਦੇ ਲਈ ਚੀਨ ਦੇ ਹੈਕਿੰਗ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਈਮੇਲ ਕੰਪਨੀ ਨੇ ਕਿਹਾ ਕਿ ਮੁਲਜ਼ਮਾਂ ਨੇ ਹੈਕਿੰਗ ਲਈ ਇੱਕ ਵਿਸ਼ੇਸ਼ ਈਮੇਲ ਸਾਫਟਵੇਅਰ ਦੀ ਵਰਤੋਂ ਕੀਤੀ ਅਤੇ ਹਮਲੇ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਮੁਤਾਬਕ ਚੀਨ ਨੇ ਹਾਲ ਹੀ ਦੇ ਸਮੇਂ 'ਚ ਆਪਣੀ ਹੈਕਿੰਗ ਸਮਰੱਥਾ ਵਿਕਸਿਤ ਕੀਤੀ ਹੈ।, ਸੈਨੇਟਰ ਸਮਿੱਟ ਦਾ ਕਹਿਣਾ ਹੈ ਕਿ ਜਾਂਚ ਅਜੇ ਖਤਮ ਨਹੀਂ ਹੋਈ ਹੈ। ਸਾਨੂੰ ਭਵਿੱਖ ਵਿੱਚ ਅਜਿਹੇ ਹਮਲਿਆਂ ਤੋਂ ਵਧੇਰੇ ਸੁਰੱਖਿਅਤ ਰਹਿਣ ਦੀ ਲੋੜ ਹੈ। 


 


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial